ਸਪੋਰਟਸ ਡੈਸਕ— ਜਿੱਥੇ ਇਕ ਪਾਸੇ ਭਾਰਤੀ ਟੀਮ ਦਾ ਇਕ ਦਲ ਇੰਗਲੈਂਡ ਜਾਣ ਦੀ ਤਿਆਰੀ ਕਰ ਰਿਹਾ ਹੈ, ਤਾਂ ਦੂਜਾ ਦਲ ਜੁਲਾਈ ’ਚ ਤਿੰਨ ਟੀ-20 ਤੇ ਇੰਨੇ ਹੀ ਵਨ-ਡੇ ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦਾ ਦੌਰਾ ਕਰੇਗਾ। ਸ਼੍ਰੀਲੰਕਾ ਦੌਰੇ ਲਈ ਜਿਨ੍ਹਾਂ ਖਿਡਾਰੀਆਂ ਦਾ ਨਾਂ ਕਪਤਾਨ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਉਨ੍ਹਾਂ ’ਚ ਸ਼ਿਖਰ ਧਵਨ ਵੀ ਸ਼ਾਮਲ ਹਨ। ਭਾਰਤ ਦੇ ਮੱਧਮ ਰਫ਼ਤਾਰ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਇਸ ਦੌਰੇ ਲਈ ਕਪਤਾਨ ਦੇ ਤੌਰ ’ਤੇ ਆਪਣੀ ਪਸੰਦ ਦੱਸੀ ਹੈ। ਉਨ੍ਹਾਂ ਕਿਹਾ ਕਿ ਧਵਨ ਨੂੰ ਕਪਤਾਨ ਬਣਨਾ ਚਾਹੀਦਾ ਹੈ।
ਦੀਪਕ ਚਾਹਰ ਨੇ ਇਕ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਪਤਾਨ ਦੇ ਤੌਰ ’ਤੇ ਸ਼ਿਖਰ ਧਵਨ ਇਕ ਬਿਹਤਰ ਬਦਲ ਹੋਣਗੇ। ਉਹ ਲੰਬੇ ਸਮੇਂ ਤੋਂ ਖੇਡ ਰਹੇ ਹਨ ਤੇ ਉਨ੍ਹਾਂ ’ਚ ਤਜਰਬਾ ਵੀ ਹੈ। ਮੇਰੇ ਹਿਸਾਬ ਨਾਲ ਇਕ ਸੀਨੀਅਰ ਖਿਡਾਰੀ ਨੂੰ ਕਪਤਾਨ ਬਣਾਉਣਾ ਚਾਹੀਦਾ ਹੈ ਕਿਉਂਕਿ ਸੀਨੀਅਰ ਦੇ ਤੌਰ ’ਤੇ ਸਾਰੇ ਉਨ੍ਹਾਂ ਦਾ ਸਨਮਾਨ ਕਰਦੇ ਹਨ ਤੇ ਉਨ੍ਹਾਂ ਦੀ ਗੱਲ ਇਮਾਨਦਾਰੀ ਨਾਲ ਮੰਨਦੇ ਹਨ।
ਆਪਣੀ ਲੈਅ ’ਤੇ ਭਰੋਸਾ ਜਤਾਉਂਦੇ ਹੋਏ ਦੀਪਕ ਨੇ ਕਿਹਾ ਕਿ ਉਹ ਸ਼੍ਰੀਲੰਕਾ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ’ਚ ਸਮਰਥ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਸ਼੍ਰੀਲੰਕਾ ’ਚ ਖੇਡਣ ਲਈ ਉਤਸ਼ਾਹਤ ਹਾਂ। ਤਜਰਬਾ ਸਾਨੂੰ ਆਤਮਵਿਸ਼ਵਾਸ ਦਿੰਦਾ ਹੈ। ਮੇਰੇ ਕੋਲ ਕਾਫ਼ੀ ਅਨੁਭਵ ਹੈ ਤੇ ਸ਼੍ਰੀਲੰਕਾ ’ਚ ਚੰਗਾ ਪ੍ਰਦਰਸ਼ਨ ਕਰਨ ’ਤੇ ਭਰੋਸਾ ਹੈ। ਮੈਨੂੰ ਯਕੀਨ ਹੈ ਕਿ ਅਸੀਂ ਸ਼੍ਰੀਲੰਕਾ ’ਚ ਜਿੱਤਾਂਗੇ। ਮੁੱਖ ਟੀਮ ਦੀ ਤਰ੍ਹਾਂ ਹੀ ਅਸੀਂ ਮਜ਼ਬੂਤ ਲਗ ਰਹੇ ਹਾਂ।
ਦ੍ਰਾਵਿੜ ਨੂੰ ਵਧੀਆ ਟੀਮ ਬਣਾਉਣ ਲਈ ਸਾਥੀਆਂ ਦਾ ਨਹੀਂ ਮਿਲਿਆ ਸਾਥ : ਗ੍ਰੇਗ ਚੈਪਲ
NEXT STORY