ਜਲੰਧਰ : 21ਵੀਂ ਦੁਬਈ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਰਾਊਂਡ-5 ਤੋਂ ਬਾਅਦ ਗ੍ਰੈਂਡ ਮਾਸਟਰ ਦੀਪਨ ਚੱਕਰਵਰਤੀ ਤੇ ਇੰਟਰਨੈਸ਼ਨਲ ਮਾਸਟਰ ਰਘੁਨੰਦਨ ਸ਼੍ਰੀਹਰੀ 4.5 ਅੰਕ ਬਣਾ ਕੇ 4 ਹੋਰਨਾਂ ਖਿਡਾਰੀਆਂ ਰੂਸ ਦੇ ਮੈਕਸਿਮ ਮਲਖਤਕੋਵ, ਯੂਕ੍ਰੇਨ ਦੇ ਯੂਰੀ ਕੁਜੂਬੋਵ, ਸਰਬੀਆ ਦੇ ਇੰਡਜੀਕ ਅਲੈਗਜ਼ੈਂਡਰ ਤੇ ਮਲੇਸ਼ੀਆ ਦੇ ਲੀ ਤਿਆਨ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। 5ਵੇਂ ਰਾਊਂਡ 'ਚ ਰਘੁਨੰਦਨ ਨੇ ਸਭ ਤੋਂ ਅੱਗੇ ਚੱਲ ਰਹੇ ਇੰਡਜੀਕ ਅਲੈਗਜ਼ੈਂਡਰ ਨੂੰ ਡਰਾਅ 'ਤੇ ਰੋਕਿਆ ਤਾਂ ਦੀਪਨ ਚੱਕਰਵਰਤੀ ਨੇ ਅਰਜਨਟੀਨਾ ਦੇ ਸਾਂਦ੍ਰੇ ਮਾਰੇਕੋ ਨੂੰ ਹਰਾਉਂਦਿਆਂ ਚੋਟੀ 'ਤੇ ਸਥਾਨ ਬਣਾਇਆ। ਹੋਰਨਾਂ ਨਤੀਜਿਆਂ ਵਿਚ ਭਾਰਤ ਦੇ ਨੌਜਵਾਨ ਖਿਡਾਰੀ ਰੌਣਕ ਸਾਧਵਾਨੀ ਨੇ ਅਰਜਨਟੀਨਾ ਦੇ ਧਾਕੜ ਐਲਨ ਪੀਚੋਟ ਨੂੰ ਡਰਾਅ 'ਤੇ ਰੋਕਿਆ ਅਤੇ ਅਦਿੱਤਿਆ ਮਿੱਤਲ ਨੇ ਸੰਦੀਪਨ ਚੰਦਾ ਨਾਲ ਬਾਜ਼ੀ ਡਰਾਅ ਖੇਡੀ। 5 ਰਾਊਂਡਜ਼ ਤੋਂ ਬਾਅਦ ਭਾਰਤੀ ਖਿਡਾਰੀਆਂ ਵਿਚ ਦੀਪਨ ਤੇ ਰਘੁਨੰਦਨ 4.5 ਅੰਕ, ਦੇਬਾਸ਼ੀਸ਼ ਦਾਸ, ਇਨਯਾਨ ਪੀ. 4 ਅੰਕ ਤੇ ਰੌਣਕ ਸਾਧਵਾਨੀ, ਵਿਸ਼ਣੂ ਪ੍ਰਸੰਨਾ, ਸੰਦੀਪਨ ਚੰਦਾ, ਸੇਥੂਰਮਨ 3.5 ਅੰਕਾਂ 'ਤੇ ਖੇਡ ਰਹੇ ਹਨ।
IPL 2019 : ਜਦੋਂ ਮੈਚ ਦੌਰਾਨ ਧੋਨੀ ਹੋਏ ਚਾਹਰ 'ਤੇ ਗੁੱਸਾ, ਪਾਈ ਖ਼ੂਬ ਝਾੜ (ਵੀਡੀਓ ਵਾਇਰਲ)
NEXT STORY