ਸਪੋਰਟਸ ਡੈਸਕ— ਫਾਫ ਡੂ ਪਲੇਸਿਸ ਦੇ ਅਰਧ ਸੈਂਕੜੇ ਅਤੇ ਹਰਭਜਨ ਸਿੰਘ ਦੀ ਗੁਗਲੀ ਦੀ ਬਦੌਲਤ ਚੇਨਈ ਸੁਪਰਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 22 ਦੌੜਾਂ ਨਾਲ ਹਰਾ ਦਿੱਤਾ ਹੈ। ਸੀ.ਐੱਸ.ਕੇ. ਨੇ ਇਸ ਸੀਜ਼ਨ ਦੀ ਚੌਥੀ ਜਿੱਤ ਦਰਜ ਕੀਤੀ ਹੈ। ਅਜਿਹੇ 'ਚ ਚੇਨਈ ਦੇ ਗੇਂਦਬਾਜ਼ ਦੀਪਕ ਚਾਹਰ ਮੈਚ 'ਚ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਜਿਸ ਦਾ ਵੀਡੀਆ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ ਹੋਇਆ ਕੁਝ ਅਜਿਹਾ ਕਿ ਪੰਜਾਬ ਦੀ ਟੀਮ ਨੂੰ ਆਖ਼ਰੀ ਦੋ ਓਵਰਾਂ 'ਚ ਜਿੱਤ ਲਈ 39 ਦੌੜਾਂ ਚਾਹੀਦੀਆਂ ਸਨ। ਧੋਨੀ ਨੇ ਗੇਂਦ ਸੌਂਪੀ ਪਾਵਰਪਲੇਅ 'ਚ ਗੇਂਦਬਾਜ਼ੀ ਕਰਨ ਆਏ ਦੀਪਕ ਚਾਹਰ ਨੂੰ। ਚਾਹਰ ਨੇ ਯਾਰਕਰ ਗੇਂਦ ਕਰਾਉਣ ਦੀ ਕੋਸ਼ਿਸ ਕੀਤੀ ਅਤੇ ਇਸ ਕੋਸ਼ਿਸ਼ 'ਚ ਗੇਂਦ ਹਾਈ ਫੁਲਟਾਸ ਰਹੀ। ਲਗਾਤਾਰ ਦੋ ਨੋ ਬਾਲ ਦੇ ਚਲਦੇ ਨਾਰਾਜ਼ ਧੋਨੀ ਦੀਪਕ ਚਾਹਰ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਕਈ ਸੁਝਾਅ ਦਿੱਤੇ। ਵੀਡੀਓ 'ਚ ਦੇਖ ਕੇ ਸਾਫ ਪਤਾ ਲਗਦਾ ਹੈ ਕਿ ਧੋਨੀ ਚਾਹਰ ਨਾਲ ਗੰਭੀਰਤਾ ਨਾਲ ਗੱਲ ਕਰ ਰਹੇ ਹਨ ਅਤੇ ਕਾਫੀ ਨਾਰਾਜ਼ ਵੀ ਨਜ਼ਰ ਆ ਰਹੇ ਹਨ। ਦੋਹਾਂ ਵਿਚਾਲੇ ਗੱਲਬਾਤ ਦੇ ਦੌਰਾਨ ਸੁਰੇਸ਼ ਰੈਨਾ ਵੀ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਧੋਨੀ ਚਾਹਰ ਨੂੰ ਸਹੀ ਦਿਸ਼ਾ 'ਚ ਗੇਂਦਬਾਜ਼ੀ ਕਰਨ ਨੂੰ ਕਹਿ ਰਹੇ ਹਨ।
ਕੇਰੋਨ ਪੋਲਾਰਡ ਨੇ ਬਣਾਇਆ ਉਹ ਰਿਕਾਰਡ ਜੋ 'ਸਿਕਸਰ ਕਿੰਗ' ਗੇਲ ਦੇ ਨਾਂ ਵੀ ਨਹੀਂ
NEXT STORY