ਇੰਡੀਅਨ ਵੇਲਸ (ਬਿਊਰੋ)— ਆਪਣੇ ਕਰੀਅਰ ਦੌਰਾਨ ਸੱਟਾਂ ਨਾਲ ਜੂਝਣ ਵਾਲੇ ਜੁਆਨ ਮਾਰਟਿਨ ਡੇਲ ਪੋਤਰੋ ਨੇ ਰੋਜਰ ਫੈਡਰਰ ਦੇ ਇਸ ਸਾਲ ਦੇ ਜੇਤੂ ਅਭਿਆਨ ਉੱਤੇ ਰੋਕ ਲਗਾ ਕੇ ਕੱਲ ਰਾਤ ਇੱਥੇ ਇੰਡੀਅਨ ਵੇਲਸ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਰੋਜਰ ਫੈਡਰਰ ਨੂੰ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ ਵਿਚ 8ਵੇਂ ਨੰਬਰ ਦੇ ਖਿਡਾਰੀ ਜੁਆਨ ਮਾਰਟਿਨ ਡੇਲ ਪੋਤਰੋ ਹੱਥੋਂ 6-4, 6-7 (8/10), 7-6 (7/2) ਨਾਲ ਹਾਰ ਕੇ ਸਾਲ 2018 ਵਿਚ ਪਹਿਲੀ ਹਾਰ ਦਾ ਸਵਾਦ ਚਖਣਾ ਪਿਆ। ਫੈਡਰਰ ਨੇ ਵਰਲਡ ਨੰਬਰ-49 ਬੋਰਨਾ ਕੋਰਿਕ ਨੂੰ ਹਰਾ ਕੇ ਫਾਈਨਲ ਵਿਚ ਆਏ ਸਨ ਪਰ ਉਨ੍ਹਾਂ ਦਾ 6ਵੀਂ ਵਾਰ ਖਿਤਾਬ ਹਾਸਲ ਕਰਨ ਦਾ ਸੁਪਨਾ ਪੋਤਰੋ ਨੇ ਤੋੜ ਦਿੱਤਾ।

ਟੈਨਿਸ ਦੇ ਨੰਬਰ-1 ਖਿਡਾਰੀ ਫੈਡਰਰ ਨੂੰ ਨੰਬਰ-8 ਖਿਡਾਰੀ ਜੁਆਨ ਮਾਰਟਿਨ ਡੇਲ ਪੋਤਰੋ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤਿੰਨ ਸੈਟਾਂ ਦੇ ਮੈਚ ਵਿਚ ਪੋਤਰੋ ਨੇ ਫੈਡਰਰ ਨੂੰ 6-4, 6-7 (8), 7-6 (2) ਨਾਲ ਮਾਤ ਦਿੱਤੀ। ਇਸ ਜਿੱਤ ਉੱਤੇ ਪੋਤਰੋ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੋ ਰਿਹਾ ਹੈ, ਕਿ ਮੈਂ ਇਹ ਟੂਰਨਾਮੈਂਟ ਜਿੱਤ ਲਿਆ ਹੈ। ਰੋਜਰ ਨੂੰ ਹਰਾਉਣਾ ਇਕ ਸ਼ਾਨਦਾਰ ਫਾਈਨਲ ਖੇਡ ਸੀ। ਪੋਤਰੋ ਡੇਸਰਟ ਟੂਰਨਾਮੈਂਟ ਦੇ 42 ਸਾਲ ਦੇ ਇਤਿਹਾਸ ਵਿਚ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਅਰਜਨਟੀਨੀ ਖਿਡਾਰੀ ਬਣ ਗਏ ਹਨ।
IPL ਦੇ ਦੌਰਾਨ ਵਿਗਿਆਪਨ ਨਹੀਂ ਦੇਵੇਗੀ ਪਤੰਜਲੀ, ਕ੍ਰਿਕੇਟ ਨੂੰ ਦੱਸਿਆ ਵਿਦੇਸ਼ੀ ਖੇਡ
NEXT STORY