ਨਵੀਂ ਦਿੱਲੀ- ਦਿੱਲੀ ਕੈਪੀਟਲਜ਼ ਨੇ ਸੋਮਵਾਰ ਨੂੰ ਦੱਖਣੀ ਅਫਰੀਕਾ ਦੇ ਤਜਰਬੇਕਾਰ ਬੱਲੇਬਾਜ਼ ਫਾਫ ਡੂ ਪਲੇਸਿਸ ਨੂੰ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਉਪ-ਕਪਤਾਨ ਨਿਯੁਕਤ ਕੀਤਾ। ਦਿੱਲੀ ਟੀਮ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਆਲਰਾਊਂਡਰ ਅਕਸ਼ਰ ਪਟੇਲ ਨੂੰ ਕਪਤਾਨ ਨਿਯੁਕਤ ਕੀਤਾ ਸੀ।
ਡੂ ਪਲੇਸਿਸ ਨੇ ਫਰੈਂਚਾਇਜ਼ੀ ਵੱਲੋਂ ਇੱਥੇ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਕਿਹਾ, "ਮੈਂ ਬਹੁਤ ਉਤਸ਼ਾਹਿਤ ਹਾਂ,"ਦਿੱਲੀ ਕੋਲ ਇੱਕ ਸ਼ਾਨਦਾਰ ਟੀਮ ਹੈ ਅਤੇ ਖਿਡਾਰੀ ਬਹੁਤ ਵਧੀਆ ਹਨ। ਬੇਸ਼ੱਕ, ਮੈਂ ਖੁਸ਼ ਹਾਂ ਅਤੇ ਤਿਆਰ ਹਾਂ।"
40 ਸਾਲਾ ਖਿਡਾਰੀ ਨੇ ਆਈਪੀਐਲ ਦੇ ਪਿਛਲੇ ਤਿੰਨ ਸੀਜ਼ਨਾਂ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੀ ਕਪਤਾਨੀ ਕੀਤੀ ਹੈ। ਪਿਛਲੇ ਸਾਲ ਮੈਗਾ ਨਿਲਾਮੀ ਤੋਂ ਪਹਿਲਾਂ ਬੈਂਗਲੁਰੂ ਟੀਮ ਨੇ ਉਸਨੂੰ ਆਪਣੀ ਟੀਮ ਵਿੱਚ ਬਰਕਰਾਰ ਨਹੀਂ ਰੱਖਿਆ ਸੀ। ਦਿੱਲੀ ਦੀ ਟੀਮ ਨੇ ਨਿਲਾਮੀ ਵਿੱਚ ਡੂ ਪਲੇਸਿਸ ਨੂੰ 2 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਐਂਡਰੀਵਾ ਨੇ ਸਬਾਲੇਂਕਾ ਨੂੰ ਹਰਾ ਕੇ ਇੰਡੀਅਨ ਵੇਲਜ਼ ਦਾ ਖਿਤਾਬ ਜਿੱਤਿਆ
NEXT STORY