ਸਪੋਰਟਸ ਡੈਸਕ : IPL 2022 ਦਾ 69ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ। ਦਿੱਲੀ ਲਈ ਡੇਵਿਡ ਵਾਰਨਰ ਦੇ ਨਾਲ ਪ੍ਰਿਥਵੀ ਸ਼ਾਅ ਓਪਨਿੰਗ ’ਤੇ ਆਏ ਅਤੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਦੋ ਓਵਰਾਂ ’ਚ ਟੀਮ ਦਾ ਸਕੋਰ 12 ਦੌੜਾਂ ਤੱਕ ਪਹੁੰਚਾਇਆ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਕੀਤਾ ਸਸਤਾ
ਵਾਰਨਰ ਜ਼ਿਆਦਾ ਕੁਝ ਨਹੀਂ ਕਰ ਸਕੇ। ਉਨ੍ਹਾਂ ਨੂੰ ਡੇਨੀਅਲ ਸੈਮਸ ਨੇ ਬੁਮਰਾਹ ਹੱਥੋਂ ਕੈਚ ਆਊਟ ਕਰਵਾਇਆ। ਮਿਸ਼ੇਲ ਮਾਰਸ਼ ਨੂੰ ਬੁਮਰਾਹ ਨੇ ਆਪਣੀ ਗੇਂਦ ’ਤੇ ਰੋਹਿਤ ਹੱਥੋਂ ਆਊਟ ਕਰਵਾਇਆ। ਇਸ ਤੋਂ ਬਾਅਦ ਬੁਮਰਾਹ ਨੇ ਪ੍ਰਿਥਵੀ ਦੀ ਵਿਕਟ ਵੀ ਲਈ। ਮਾਕੰਡੇ ਨੇ ਸਰਫ਼ਰਾਜ਼ ਖਾਨ ਨੂੰ ਈਸ਼ਾਨ ਕਿਸ਼ਨ ਹੱਥੋਂ ਆਊਟ ਕਰਵਾਇਆ। ਦਿੱਲੀ ਨੇ 9 ਓਵਰਾਂ ’ਚ 4 ਵਿਕਟਾਂ ਗੁਆ ਕੇ 50 ਦੌੜਾਂ ਬਣਾ ਲਈਆਂ ਹਨ।
ਇਹ ਵੀ ਪੜ੍ਹੋ : ਭਾਰਤ ਨੇ ਹਾਕੀ ਫਾਈਵਜ਼ ਲਈ ਕੀਤਾ ਮਹਿਲਾ ਟੀਮ ਦਾ ਐਲਾਨ, ਇਸ ਤਜਰਬੇਕਾਰ ਖਿਡਾਰਨ ਨੂੰ ਮਿਲੀ ਕਪਤਾਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਹਾਕੀ ਫਾਈਵਜ਼ ਲਈ ਕੀਤਾ ਮਹਿਲਾ ਟੀਮ ਦਾ ਐਲਾਨ, ਇਸ ਤਜਰਬੇਕਾਰ ਖਿਡਾਰਨ ਨੂੰ ਮਿਲੀ ਕਪਤਾਨੀ
NEXT STORY