ਸਿਡਨੀ - ਨੌਜਵਾਨ ਹਮਲਾਵਰ ਬੱਲੇਬਾਜ਼ ਸ਼ੇਫਾਲੀ ਵਰਮਾ ਦੀ ਅਗਵਾਈ 'ਚ ਭਾਰਤੀ ਮਹਿਲਾ ਖਿਡਾਰਨਾਂ ਦੀ ਆਸਟਰੇਲੀਆਈ ਮਹਿਲਾ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਦੇ ਅਗਲੇ ਸੈਸ਼ਨ ਲਈ ਕਾਫੀ ਮੰਗ ਹੈ ਕਿਉਂਕਿ 14 ਅਕਤੂਬਰ ਤੋਂ ਸ਼ੁਰੂ ਹੋ ਰਹੀ। ਇਸ ਟੀ-20 ਲੀਗ ਤੋਂ ਪਹਿਲਾਂ ਉਹ ਆਸਟਰੇਲੀਆ ਦੇ ਦੌਰੇ 'ਤੇ ਹੋਣਗੀਆਂ। ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। ਭਾਰਤ ਸਤੰਬਰ-ਅਕਤੂਬਰ ਵਿਚ ਆਸਟਰੇਲੀਆ ਦੌਰੇ 'ਤੇ ਤਿੰਨ ਵਨ ਡੇ, ਇਕ ਗ਼ੁਲਾਬੀ ਗੇਂਦ ਦਾ ਟੈਸਟ ਤੇ ਤਿੰਨ ਟੀ-20 ਮੈਚ ਖੇਡਣਗੇ।
ਇਹ ਖ਼ਬਰ ਪੜ੍ਹੋ-Euro 2020 : ਇੰਗਲੈਂਡ ਪਹੁੰਚਿਆ ਫਾਈਨਲ 'ਚ, ਇਟਲੀ ਨਾਲ ਹੋਵੇਗੀ ਖਿਤਾਬੀ ਟੱਕਰ
ਭਾਰਤ ਦੀ ਟੀਮ ਆਸਟਰੇਲੀਆ ਪਹੁੰਚਣ 'ਤੇ 14 ਦਿਨ ਦਾ ਕੁਆਰੰਟਾਈਨ ਵੀ ਪੂਰਾ ਕਰ ਚੁੱਕੀਆਂ ਹੋਣਗੀਆਂ ਤੇ ਇਸ ਨਾਲ ਟੀਮਾਂ ਨੂੰ ਉਨ੍ਹਾਂ ਨਾਲ ਕਰਾਰ ਕਰਨ ਵਿਚ ਆਸਾਨੀ ਹੋਵੇਗੀ। ਸਿਡਨੀ ਸਿਕਸਰਸ ਦੀ ਟੀਮ ਸ਼ੇਫਾਲੀ ਤੇ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ ਨਾਲ ਕਰਾਰ ਨੂੰ ਆਖ਼ਰੀ ਰੂਪ ਦੇਣ ਦੇ ਨੇੜੇ ਹੈ। ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ, ਜੇਮੀਮਾ ਰਾਡਿ੍ਗਜ਼ ਤੇ ਪੂਨਮ ਯਾਦਵ ਦੀ ਵੀ ਡਬਲਯੂ. ਬੀ. ਬੀ. ਐੱਲ. ਵਿਚ ਮੰਗ ਹੋ ਸਕਦੀ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਜ਼ੀਰੋ 'ਤੇ ਆਊਟ ਹੋਏ ਬਾਬਰ ਆਜ਼ਮ, ਬਣਾਇਆ ਇਹ ਰਿਕਾਰਡ
ਸ਼ੇਫਾਲੀ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ, ਇਸ ਵਿਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਨੂੰ ਆਸਟਰੇਲੀਆ ਦੇ ਹਾਲਾਤ ਪਸੰਦ ਹਨ, ਅਸੀਂ ਟੀ-20 ਵਿਸ਼ਵ ਕੱਪ ਵਿਚ ਅਜਿਹਾ ਦੇਖਿਆ। ਹਰ ਕਲੱਬ ਵਿਚ ਕੁਝ ਥਾਵਾਂ ਖਾਲੀ ਹੋਣਗੀਆਂ ਤੇ ਭਾਰਤੀ ਖਿਡਾਰਨਾਂ ਇਸ ਭੂਮਿਕਾ ਵਿਚ ਫਿੱਟ ਹੋ ਸਕਦੀਆਂ ਹਨ। ਮੈਨੂੰ ਯਕੀਨ ਹੈ ਕਿ ਉਨ੍ਹਾਂ ਨਾਲ ਸੰਪਰਕ ਹੋ ਰਿਹਾ ਹੋਵੇਗਾ। ਇਸ ਨਾਲ ਮਦਦ ਮਿਲੇਗੀ ਕਿ ਉਹ ਦੇਸ਼ 'ਚ ਹੋਣਗੇ ਅਤੇ 2 ਹਫਤੇ ਦਾ ਇਕਾਂਤਵਾਸ ਪਹਿਲਾਂ ਹੀ ਪੂਰਾ ਕਰ ਚੁੱਕੀਆਂ ਹੋਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v PAK : ਇੰਗਲੈਂਡ ਨੇ ਪਾਕਿ ਨੂੰ 9 ਵਿਕਟਾਂ ਨਾਲ ਹਰਾਇਆ
NEXT STORY