ਸਪੋਰਟਸ ਡੈਸਕ- ਮਹਾਨ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਮਯੰਕ ਅਗਰਵਾਲ ਦੀ ਅਗਵਾਈ ਵਾਲੀ ਦੱਖਣੀ ਜ਼ੋਨ ਟੀਮ 'ਚ ਜਗ੍ਹਾ ਬਣਾ ਲਈ ਹੈ ਜੋ 24 ਜੁਲਾਈ ਤੋਂ ਪੁਡੂਚੇਰੀ 'ਚ ਹੋਣ ਵਾਲੀ ਆਗਾਮੀ ਦੇਵਧਰ ਟਰਾਫੀ ਅੰਤਰ-ਜ਼ੋਨਲ 50 ਓਵਰਾਂ ਦੇ ਮੁਕਾਬਲੇ 'ਚ ਹਿੱਸਾ ਲਵੇਗੀ। ਬੀ ਸਾਈ ਸੁਦਰਸ਼ਨ ਵਰਗੇ ਕੁਝ ਖਿਡਾਰੀਆਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ ਜੋ 13 ਤੋਂ 23 ਜੁਲਾਈ ਤੱਕ ਕੋਲੰਬੋ 'ਚ ਹੋਣ ਵਾਲਾ ਐਮਰਜਿੰਗ ਏਸ਼ੀਆ ਕੱਪ ਖੇਡਣਗੇ।
ਖੱਬੇ ਹੱਥ ਦੇ ਤੇਜ਼ ਮੱਧਮ ਗੇਂਦਬਾਜ਼ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਤੇਂਦੁਲਕਰ ਜੂਨੀਅਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਪਿਛਲੇ ਐਡੀਸ਼ਨ 'ਚ ਮੁੰਬਈ ਇੰਡੀਅਨਜ਼ ਲਈ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੂੰ ਬੀਸੀਸੀਆਈ ਨੇ ਅਗਸਤ 'ਚ ਉਭਰਦੇ ਆਲਰਾਊਂਡਰਾਂ ਲਈ ਇੱਕ ਕੈਂਪ ਲਈ ਬੁਲਾਇਆ ਸੀ।
ਅਰਜੁਨ ਦੱਖਣੀ ਜ਼ੋਨ ਦੇ ਤੇਜ਼ ਹਮਲੇ ਦਾ ਹਿੱਸਾ ਹੈ ਜਿਸ 'ਚ ਵੀ ਕੌਸ਼ਿਕ ਦੇ ਨਾਲ ਕਰਨਾਟਕ ਦੀ ਨਵੀਂ ਬਾਲ ਜੋੜੀ ਵਿਦਵਾਥ ਕਾਵੇਰੱਪਾ ਅਤੇ ਵਿਸ਼ਾਕ ਵਿਜੇਕੁਮਾਰ ਸ਼ਾਮਲ ਹਨ। ਅਰਜੁਨ ਗੋਆ ਟੀਮ ਲਈ ਸੱਤ ਮੈਚਾਂ 'ਚ ਅੱਠ ਵਿਕਟਾਂ ਲੈ ਕੇ ਸਾਂਝੇ ਤੌਰ ’ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹੋਣ ਦੇ ਨਾਤੇ ਅਰਜੁਨ ਹਮਲੇ 'ਚ ਵਿਭਿੰਨਤਾ ਲਿਆ ਸਕਦਾ ਹੈ।
ਇਹ ਵੀ ਪੜ੍ਹੋ-ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ 'ਚ ਹੋਵੇਗੀ ਸ਼ੁਰੂਆਤ
ਟੀਮ: ਮਯੰਕ ਅਗਰਵਾਲ (ਕਪਤਾਨ), ਰੋਹਨ ਕੁਨੁਮਲ (ਉਪ-ਕਪਤਾਨ), ਐੱਨ ਜਗਦੀਸਨ (ਵਿਕਟਕੀਪਰ), ਰੋਹਿਤ ਰਾਇਡੂ, ਕੇਬੀ ਅਰੁਣ ਕਾਰਤਿਕ, ਦੇਵਦੱਤ ਪਡੀਕਲ, ਰਿੱਕੀ ਭੁਈ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਵੀ ਕਾਵਰੱਪਾ, ਵੀ ਵਿਸ਼ਾਕ, ਕੌਸ਼ਿਕ ਵੀ. ਮੋਹਿਤ ਰੇਡਕਰ, ਸਿਜੋਮਨ ਜੋਸੇਫ, ਅਰਜੁਨ ਤੇਂਦੁਲਕਰ, ਸਾਈ ਕਿਸ਼ੋਰ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ashes 2023 : ਇੰਗਲੈਂਡ ਨੇ ਚੌਥੇ ਟੈਸਟ ਲਈ ਕੀਤੀ ਟੀਮ ਦੀ ਘੋਸ਼ਣਾ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
NEXT STORY