ਤੂਰਿਨ– ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਯੁਵੈਂਟਸ ਦੀ ਟੀਮ ਸ਼ੁੱਕਰਵਾਰ ਨੂੰ ਦੂਜੇ ਗੇੜ ਦੇ ਮੈਚ ਵਿਚ ਲਿਓਨ 'ਤੇ 2-1 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੀ ਪਰ ਇਸਦੇ ਬਾਵਜੂਦ ਉਹ ਚੈਂਪੀਅਨਸ ਲੀਗ ਵਿਚੋਂ ਬਾਹਰ ਹੋ ਗਈ। ਲਿਓਨ ਤੇ ਯੁਵੈਂਟਸ ਦਾ ਕੁਲ ਸਕੋਰ (ਦੋਵਾਂ ਗੇੜ ਦੇ ਮੈਚਾਂ ਦਾ ਨਤੀਜਾ) 2-2 ਰਿਹਾ ਤੇ ਲਿਓਨ ਦੀ ਟੀਮ 'ਅਵੇ ਗੋਲ' ਦੀ ਮਦਦ ਨਾਲ ਕੁਆਰਟਰ ਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ।
ਲਿਓਨ ਦਾ ਸਾਹਮਣਾ ਹੁਣ ਅਲੀਮੀਨੇਸ਼ਨ ਕੁਆਰਟਰ ਫਾਈਨਲ 'ਚ ਲਿਸਬਨ 'ਚ ਮਾਨਚੈਸਟਰ ਸਿਟੀ ਤੋਂ ਹੋਵੇਗਾ, ਜਿਸ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾ ਕੇ 4-2 ਦੇ ਕੁੱਲ ਸਕੋਰ ਤੋਂ ਅਗਲੇ ਦੌਰ 'ਚ ਪ੍ਰਵੇਸ਼ ਕੀਤਾ ਸੀ। ਰੋਨਾਲਡੋ ਨੇ 43ਵੇਂ (ਪੈਨਲਟੀ) ਤੇ 60ਵੇਂ ਮਿੰਟ 'ਚ ਗੋਲ ਕੀਤਾ ਪਰ ਲਿਓਨ ਦੇ ਕਪਤਾਨ ਮੇਮਿਫਸ ਡਿਪੇ ਦੇ 12ਵੇਂ ਮਿੰਟ 'ਚ ਪੈਨਲਟੀ ਤੋਂ ਕੀਤੇ ਗਏ ਗੋਲ ਨੇ ਲਿਓਨ ਨੂੰ ਕੁਆਰਟਰ ਫਾਈਨਲ 'ਚ ਪਹੁੰਚਿਆ। ਇਹ ਮੈਚ 17 ਮਾਰਚ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੁਨੀਆ ਭਰ ਵਿਚ ਖੇਡ ਗਤੀਵਿਧੀਆਂ ਬੰਦ ਹੋ ਗਈਆਂ। ਜੇਕਰ ਇਹ ਮੈਚ ਉਸੇ ਦਿਨ ਹੋਇਆ ਹੁੰਦਾ ਤਾਂ ਸ਼ਾਇਦ ਮੇਮਫਿਸ ਡਿਪੇ ਇਸ ਵਿਚ ਨਾ ਖੇਡਿਆ ਹੁੰਦਾ ਕਿਉਂਕਿ ਉਹ ਤਦ ਗੋਡੇ ਦੀ ਗੰਭੀਰ ਸੱਟ ਨਾਲ ਜੂਝ ਰਿਹਾ ਸੀ।
ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਧਨਸ਼੍ਰੀ ਵਰਮਾ ਨਾਲ ਕੀਤੀ ਸਗਾਈ (ਵੇਖੋ ਤਸਵੀਰਾਂ)
NEXT STORY