ਜੈਪੁਰ- ਬੈਂਗਲੁਰੂ ਦੇ ਐੱਮ. ਧਰਮਾ ਨੇ ਲਗਾਤਾਰ ਦੂਜੇ ਰਾਊਂਡ ’ਚ ਬੁੱਧਵਾਰ ਨੂੰ 8 ਅੰਡਰ 62 ਦਾ ਕਾਰਡ ਖੇਡਿਆ ਅਤੇ 40 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਜੈਪੁਰ ਓਪਨ ਗੋਲਫ ਟੂਰਨਾਮੈਂਟ ’ਚ 3 ਸ਼ਾਟ ਦੀ ਬੜ੍ਹਤ ਬਣਾ ਲਈ। ਪਾਰ 70 ਦੇ ਰਾਮਬਾਗ ਗੋਲਫ ਕਲੱਬ ’ਚ ਖੇਡੇ ਜਾ ਰਹੇ ਇਸ ਟੂਰਨਾਮੈਂਟ ’ਚ ਧਰਮਾ ਦਾ 2 ਦਾ ਸਕੋਰ 16 ਅੰਡਰ 124 ਹੋ ਗਿਆ ਹੈ। ਧਰਮਾ ਨੇ ਦੂਜੇ ਰਾਊਂਡ ’ਚ ਇਕ ਈਗਲ ਅਤੇ 7 ਬਰਡੀ ਲਗਾਈ ਅਤੇ ਸਿਰਫ 1 ਬੋਗੀ ਮਾਰੀ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਗੁਰੂਗ੍ਰਾਮ ਦੇ ਵੀਰ ਅਹਲਾਵਤ (63-64) ਨੇ ਬੈਗ 9 ’ਚ ਲਗਾਤਾਰ 6 ਬਰਡੀ ਖੇਡੀਆਂ। ਉਹ 13 ਅੰਡਰ 127 ਦੇ ਸਕੋਰ ਨਾਲ ਸਾਂਝੇ ਦੂਜੇ ਸਥਾਨ ’ਤੇ ਆ ਗਿਆ ਹੈ। ਉਸ ਦੇ ਨਾਲ ਇਸ ਸਥਾਨ ’ਤੇ ਬੈਂਗਲੁਰੂ ਦਾ ਖਲਿਨ ਜੋਸ਼ੀ (61-66) ਮੌਜੂਦ ਹੈ, ਜੋ ਚੌਟੀ ਦੇ ਸਥਾਨ ਨਾਲ ਸਾਂਝੇ ਦੂਜੇ ਸਥਾਨ ’ਤੇ ਫਿਸਲਿਆ ਹੈ। ਦੋ ਰਾਊਂਡ ਤੋਂ ਬਾਅਦ ਕੱਟ 3 ਅੰਡਰ 137 ਦੇ ਸਕੋਰ ’ਤੇ ਲਗਾਇਆ ਗਿਆ ਅਤੇ 50 ਪ੍ਰੋਫੈਸ਼ਨਲ ਕੱਟ ਪਾਰ ਕਰਨ ’ਚ ਕਾਮਯਾਬ ਰਿਹਾ।
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਸ਼ਿਦ ਨੇ ਟਾਪ-5 ਟੀ20 ਅੰਤਰਾਸ਼ਟਰੀ ਖਿਡਾਰੀਆਂ ’ਚ ਕੋਹਲੀ ਤੇ ਹਾਰਦਿਕ ਨੂੰ ਰੱਖਿਆ
NEXT STORY