ਨਵੀਂ ਦਿੱਲੀ— ਦੱਖਣੀ ਅਫਰੀਕਾ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸ਼ਿਖਰ ਧਵਨ ਲੰਮੇ ਦੌਰੇ ਦੇ ਕਾਰਨ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਵਨ ਡੇ ਤੋਂ ਬਾਅਦ ਟੀ-20 ਸੀਰੀਜ਼ 'ਚ ਆਪਣੇ ਬੱਲੇ ਨਾਲ ਵਿਰੋਧੀ ਗੇਂਦਬਾਜ਼ਾਂ ਦੀਆਂ ਧੱਜੀਆਂ ਉੱਡਾਣ ਵਾਲੇ ਧਵਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੈਮਲੀ ਦੀਆਂ ਤਸਵੀਰਾਂ ਸ਼ੇਅਰ ਕਰ ਇਮੋਸ਼ਨਲ ਮੈਸੇਜ ਲਿਖਿਆ ਹੈ।
ਧਵਨ ਨੇ ਲਿਖਿਆ ਹੈ- ਜਦੋਂ ਤੁਸੀਂ ਫੈਮਲੀ ਤੋਂ ਦੂਰ ਬਹੁਤ ਸਮਾਂ ਗੁਜਾਰਦੇ ਹੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਆਪਣੀ ਫੈਮਲੀ ਨੂੰ ਕਿੰਨਾ ਮਿਸ ਕਰ ਰਹੇ ਹੋ। ਮੈਂ ਆਪਣੇ ਬੱਚਿਆਂ ਦੇ ਨਾਲ ਗੁਜਾਰੇ ਸਮੇਂ ਨੂੰ ਯਾਦ ਕਰ ਰਿਹਾ ਹਾਂ। ਜਦੋਂ ਮੈਂ ਤੁਹਾਡੇ ਨਾਲ ਖੇਡਦਾ ਹਾਂ ਤੇ ਖਾਣਾ ਖਾਦਾ ਹਾਂ। ਮੈਂ ਤੁਹਾਡੇ ਨਾਲ ਸਮਾਂ ਬਤੀਤ ਕਰਨਾ ਚਾਹੁੰਦਾ ਹਾਂ।
ਮੈਂ ਆਪਣੀ ਕ੍ਰੇਜ਼ੀ ਪਤਨੀ ਨੂੰ ਵੀ ਮਿਸ ਕਰ ਰਿਹਾ ਹਾਂ। ਜਲਦੀ ਮਿਲਾਗੇ।
ਮੁਨਰੋ ਦਾ ਅਜਿਹਾ ਰਿਕਾਰਡ ਜੋ ਰੋਹਿਤ ਦੇ 3 ਸੈਂਕੜਿਆਂ ਤੋਂ ਘੱਟ ਨਹੀਂ
NEXT STORY