ਅੰਤਾਲੀਆ (ਤੁਰਕੀ) : ਭਾਰਤੀ ਤੀਰਅੰਦਾਜ਼ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਗਤ ਅੱਜ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਵਿਅਕਤੀਗਤ ਸੈਮੀ ਫਾਈਨਲ ਵਿੱਚ ਪਹੁੰਚ ਗਈ ਜਦਕਿ ਮਿਕਸਡ ਟੀਮ ਅਜੇ ਕਾਂਸੀ ਦੇ ਤਗ਼ਮੇ ਦੀ ਦੌੜ ਵਿੱਚ ਸ਼ਾਮਲ ਹੈ। ਧੀਰਜ ਨੇ ਬੰਗਲਾਦੇਸ਼ ਦੇ ਮੁਹੰਮਦ ਸਗੋਰ ਇਸਲਾਮ ਨੂੰ 6-0, ਇੰਡੋਨੇਸ਼ੀਆ ਦੇ ਰਿਆਊ ਸਾਲਸਾਬਿਲਾ ਨੂੰ 7-1, ਕੋਲੰਬੀਆ ਦੇ ਸੈਂਟਿਆਗੋ ਅਰਾਂਗੋ ਨੂੰ 6-4 ਅਤੇ ਜਰਮਨੀ ਦੇ ਜੋਨਾਥੋਨ ਵੈਟਰ ’ਤੇ 7-3 ਨਾਲ ਜਿੱਤ ਦਰਜ ਕੀਤੀ।
ਹੁਣ ਆਖਰੀ ਚਾਰ ਮੈਚਾਂ ਵਿੱਚ ਉਸ ਦਾ ਮੁਕਾਬਲਾ ਕੋਰੀਆ ਦੇ ਓਲੰਪਿਕ ਅਤੇ ਵਿਸ਼ਵ ਸੋਨ ਤਗ਼ਮਾ ਜੇਤੂ ਕਿਮ ਵੂਜਿਨ ਨਾਲ ਹੋਵੇਗਾ। ਹਾਲਾਂਕਿ, ਉਸ ਦੀ ਟੀਮ ਦੇ ਮੈਂਬਰ ਪ੍ਰਵੀਨ ਜਾਧਵ ਅਤੇ ਤਰੁਨਦੀਪ ਰਾਏ ਪਹਿਲੇ ਹੀ ਗੇੜ ਵਿੱਚ ਬਾਹਰ ਹੋ ਗਏ।ਇਸੇ ਤਰ੍ਹਾਂ ਅੰਕਿਤਾ ਨੇ ਇਰਾਨ ਦੀ ਮੋਬਿਨਾ ਫੱਲਾਹ ਨੂੰ 6-4, ਯੂਕਰੇਨ ਦੀ ਵੈਰੋਨਿਕਾ ਮਾਰਚੈਂਕੋ ਨੂੰ 7-1, ਚੀਨ ਦੀ ਲੀ ਜਿਆਮਾਨ ਨੂੰ 6-5 (9-8) ਅਤੇ ਕੋਰੀਆ ਦੇ ਜੀਓਨ ਹੁਨਯੂੰਗ ਨੂੰ 6-4 ਨਾਲ ਹਰਾਇਆ। ਸੈਮੀ ਫਾਈਨਲ ਵਿੱਚ ਅੰਕਿਤਾ ਦਾ ਮੁਕਾਬਲਾ ਚੀਨ ਦੀ ਯਾਂਗ ਸ਼ਿਆਓਨੀ ਨਾਲ ਹੋਵੇਗਾ।
ਅਦਿਤੀ ਅਸ਼ੋਕ ਨੇ ਮਹਿਲਾ PGA ਗੋਲਫ 'ਚ ਹਾਸਲ ਕੀਤਾ ਕੱਟ
NEXT STORY