ਮੁੰਬਈ— ਤਜਰਬੇਕਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਟੀਮ ਦੇ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਦੇ ਮੱਦੇਨਜ਼ਰ ਮਹਿੰਦਰ ਸਿੰਘ ਧੋਨੀ ਦੀ ਮੌਜੂਦਗੀ ਅਹਿਮ ਹੈ ਕਿਉਂਕਿ ਉਹ ਮੌਜੂਦਾ ਕਪਤਾਨ ਵਿਰਾਟ ਕੋਹਲੀ ਲਈ 'ਮਾਰਗਦਰਸ਼ਕ' ਹੈ ਤੇ ਫੈਸਲੇ ਲੈਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਫਾਰਮ ਨੂੰ ਲੈ ਕੇ ਧੋਨੀ ਦਾ ਟੀਮ ਵਿਚ ਸਥਾਨ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਸਾਬਕਾ ਕਪਤਾਨ ਸੁਨੀਲ ਗਾਵਸਕਰ ਸਮੇਤ ਹੋਰਨਾਂ ਨੇ ਕਿਹਾ ਹੈ ਕਿ ਮੈਚ ਦੇ ਹਾਲਾਤ 'ਚ ਉਸਦੀ ਪਰਖ ਉਸ ਨੂੰ ਟੀਮ ਲਈ ਅਹਿਮ ਦੱਸਦੀ ਹੈ।

ਯੁਵਰਾਜ ਨੇ ਇੱਥੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮਾਹੀ (ਧੋਨੀ) ਦਾ ਕ੍ਰਿਕਟ ਗਿਆਨ ਸ਼ਾਨਦਾਰ ਹੈ ਤੇ ਵਿਕਟਕੀਪਰ ਦੇ ਤੌਰ 'ਤੇ ਤੁਸੀਂ ਖੇਡ 'ਤੇ ਨਜ਼ਰਾਂ ਲਾਈ ਰੱਖਣ ਲਈ ਬਿਹਤਰੀਨ ਜਗ੍ਹਾ 'ਤੇ ਹੁੰਦੇ ਹੋ ਤੇ ਉਸ ਨੇ ਪਿਛਲੇ ਕੁਝ ਸਾਲਾਂ ਵਿਚ ਸ਼ਾਨਦਾਰ ਤਰੀਕੇ ਨਾਲ ਇਹ ਕੰਮ ਕੀਤਾ ਹੈ। ਉਹ ਸ਼ਾਨਦਾਰ ਕਪਤਾਨ ਰਿਹਾ ਹੈ। ਉਹ ਨੌਜਵਾਨ ਖਿਡਾਰੀਆਂ ਤੇ ਵਿਰਾਟ (ਕੋਹਲੀ) ਦਾ ਹਮੇਸ਼ਾ ਮਾਰਗਦਰਸ਼ਨ ਕਰਦਾ ਰਹਿੰਦਾ ਹੈ।''
ਸਾਲ 2007 'ਚ ਵਿਸ਼ਵ ਟੀ-20 ਦੇ ਦੌਰਾਨ ਇਕ ਓਵਰ 'ਚ 6 ਛੱਕੇ ਮਾਰਨ ਵਾਲੇ ਯੁਵਰਾਜ ਨੇ ਕਿਹਾ ਕਿ ਇਸ ਲਈ ਮੈਨੂੰ ਲੱਗਦਾ ਹੈ ਕਿ ਫੈਸਲੇ ਲੈਣ ਦੇ ਮਾਮਲੇ 'ਚ ਉਸਦੀ ਮੌਜੂਦਗੀ ਕਾਫੀ ਅਹਿਮ ਹੈ। ਆਸਟਰੇਲੀਆ 'ਚ ਉਨ੍ਹਾਂ ਨੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਿੰਧੂ ਨਾਲ ਲੀ ਨਿੰਗ ਨੇ ਲਗਭਗ 50 ਕਰੋੜ ਰੁਪਏ ਦਾ ਕੀਤਾ ਕਰਾਰ
NEXT STORY