ਸਪੋਰਟਸ ਡੈਸਕ : ਵੈਸੇ ਤਾਂ ਆਈ. ਪੀ. ਐੱਲ. ਸ਼ੁਰੂ ਹੋਣ ਵਿਚ ਲਗਭਗ ਚਾਰ ਦਿਨ ਬਾਕੀ ਹਨ ਪਰ ਇਸ ਦਾ ਬੁਖਾਰ ਫੈਂਸ ਦੇ ਸਿਰ ਚੜ੍ਹ ਚੁੱਕਾ ਹੈ। ਇਸਦਾ ਸਬੂਤ ਚੇਨਈ ਦੇ ਚਿੰਦਬਰਮ ਸਟੇਡੀਅਮ ਵਿਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਟੀਮ ਦਾ ਪ੍ਰੈਕਟਿਸ ਸੈਸ਼ਨ ਦੇਖਣ ਲਈ ਫੈਂਸ ਦੀ ਭੀੜ ਇਕੱਠੀ ਹੋ ਗਈ।

ਦਰਅਸਲ ਇਸ ਸੀਜ਼ਨ ਦਾ ਪਹਿਲਾ ਮੈਚ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਸ ਬੈਂਗਲੁਰੂ ਵਿਚਾਲੇ ਹੋਣਾ ਹੈ। ਦੋਵੇਂ ਟੀਮਾਂ ਇਸ ਨੂੰ ਲੈ ਕੇ ਰੱਜ ਕੇ ਮਿਹਨਤ ਕਰ ਰਹੀਆਂ ਹਨ। ਐਤਵਾਰ ਨੂੰ ਚੇਨਈ ਨੇ ਆਪਣੇ ਘਰੇਲੂ ਮੈਦਾਨ 'ਤੇ ਜਦੋਂ ਪ੍ਰੈਕਟਿਸ ਮੈਚ ਖੇਡਿਆ ਤਾਂ ਸਟੇਡੀਅਮ ਵਿਚ ਦਰਸ਼ਕਾਂ ਦੀ ਫ੍ਰੀ ਐਂਟਰੀ ਐਲਾਨ ਕਰ ਦਿੱਤੀ। ਫਿਰ ਕੀ ਸੀ ਦੇਖਦਿਆਂ ਹੀ ਦੇਖਦਿਆਂ ਪੂਰਾ ਸਟੇਡੀਅਮ ਖਚਾਖਚ ਭਰ ਗਿਆ।
ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਪ੍ਰੈਕਟਿਸ ਮੈਚ ਵਿਚ ਇੰਨੇ ਦਰਸ਼ਕ ਪਹੁੰਚੇ ਹੋਣਗੇ ਪਰ ਧੋਨੀ ਦੀ ਫੈਨ ਫਾਲੋਇੰਗ ਅਤੇ ਚੇਨਈ ਸੁਪਰ ਕਿੰਗਜ਼ ਪ੍ਰਤੀ ਲੋਕਾਂ ਦੀ ਦਿਵਾਨਗੀ ਨੇ ਇਹ ਕਰ ਦਿਖਾਇਆ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਖੁੱਦ ਸੀ. ਐੱਸ. ਕੇ. ਨੇ ਵੀਡੀਓ ਪੋਸਟ ਕਰਦਿਆਂ ਦੱਸਿਆ ਕਿ ਪ੍ਰੈਕਟਿਸ ਮੈਚ ਵਿਚ 12 ਹਜ਼ਾਰ ਦਰਸ਼ਕ ਸਟੇਡੀਅਮ ਪਹੁੰਚੇ ਸੀ। ਉੱਥੇ ਹੀ ਕਪਤਾਨ ਧੋਨੀ ਦੀ ਐਂਟਰੀ ਨਾਲ ਤਾਂ ਮੰਨੋ ਸਟੇਡੀਅਮ ਵਿਚ ਬੈਠੇ ਦਰਸ਼ਕਾਂ ਵਿਚ ਕਰੰਟ ਹੀ ਭੱਜਣ ਲੱਗਾ।
ਫੈਡਰਰ ਨੂੰ ਹਰਾ ਕੇ ਥਿਏਮ ਬਣੇ ਇੰਡੀਅਨ ਵੇਲਸ ਚੈਂਪੀਅਨ
NEXT STORY