ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਵੀ ਮਹਿੰਦਰ ਸਿੰਘ ਧੋਨੀ ਦਾ ਟੀਮ 'ਚ ਬਣਾਏ ਰੱਖਣ ਦੀ ਗੱਲ ਕਹੀ ਤੇ ਕਿਹਾ ਕਿ ਜੇਕਰ ਕੋਈ ਪ੍ਰਤੀਭਾਸ਼ਾਲੀ ਹੈ ਤਾਂ ਉਮਰ ਕੋਈ ਮੁੱਦਾ ਨਹੀਂ ਹੋਣਾ ਚਾਹੀਦਾ। ਵਿਸ਼ਵ ਕੱਪ ਹੁਣ ਨੇੜੇ ਆ ਰਿਹਾ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਧੋਨੀ ਦਾ ਇਹ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ ਪਰ ਗਾਂਗੁਲੀ ਦੀ ਸੋਚ ਇਸ ਤੋਂ ਹੱਟਕੇ ਹੈ। ਗਾਂਗੁਲੀ ਨੇ ਕਿਹਾ ਕਿ ਧੋਨੀ ਵਿਸ਼ਵ ਕੱਪ ਤੋਂ ਬਾਅਦ ਵੀ ਬਣੇ ਰਹਿ ਸਕਦੇ ਹਨ। ਜੇਕਰ ਭਾਰਤ ਵਿਸ਼ਵ ਕੱਪ ਜਿੱਤਦਾ ਹੈ ਤੇ ਧੋਨੀ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਫਿਰ ਉਨ੍ਹਾਂ ਨੇ ਸੰਨਿਆਸ ਕਿਉਂ ਲੈਣਾ ਹੈ। ਜੇਕਰ ਕੋਈ ਪ੍ਰਤੀਭਾਸ਼ਾਲੀ ਹੈ ਤਾਂ ਫਿਰ ਉਮਰ ਮਸਲਾ ਨਹੀਂ ਹੋਣਾ ਚਾਹੀਦਾ।

ਗਾਂਗੁਲੀ ਨੇ ਵਰਤਮਾਨ ਭਾਰਤੀ ਤੇਜ਼ ਹਮਲਾਵਰ ਨੂੰ ਸ਼ਾਨਦਾਰ ਕਰਾਰ ਦਿੱਤਾ ਤੇ ਕਿਹਾ ਕਿ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ਮੀ ਦੀ ਜੋੜੀ ਵਿਸ਼ਵ ਕੱਪ 'ਚ ਅਹਿਮ ਭੂਮੀਕਾ ਨਿਭਾਏਗੀ। ਇੰਗਲੈਂਡ 'ਚ ਤੇਜ਼ ਗੇਂਦਬਾਜ਼ ਟੀਮ ਲਈ ਮਹੱਤਵਪੂਰਨ ਭੂਮੀਕਾ ਨਿਭਾਉਣਗੇ। ਗਾਂਗੁਲੀ ਦੇ ਅਨੁਸਾਰ ਭੁਵਨੇਸ਼ਵਰ ਕੁਮਾਰ ਵਿਸ਼ਵ ਕੱਪ 'ਚ ਤੀਜੇ ਤੇਜ਼ ਗੇਂਦਬਾਜ਼ ਹੋਣਗੇ ਜਦਕਿ ਉਮੇਸ਼ ਯਾਦਵ ਚੌਥੇ ਤੇਜ਼ ਗੇਂਦਬਾਜ਼ ਦੇ ਰੁਪ 'ਚ ਇੰਗਲੈਂਡ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਲਾਮੀ ਜੋੜੀ 'ਚ ਬਦਲਾਅ ਨਹੀਂ ਕਰਨਾ ਚਾਹੀਦਾ। ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਸ਼ਾਨਦਾਰ ਜੋੜੀ ਹੈ ਜੋ ਭਾਰਤ ਨੂੰ ਤੇਜ਼ ਸ਼ੁਰੂਆਤ ਦੇ ਸਕਦੀ ਹੈ ਪਰ ਕੇ. ਐੱਲ. ਰਾਹੁਲ ਵੀ ਟੀਮ 'ਚ ਹਨ। ਸ਼ਿਖਰ ਤੇ ਰੋਹਿਤ ਨੂੰ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਹੁਲ ਹੈ ਜੋ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ।

ਗਾਂਗੁਲੀ ਨੇ ਬੱਲੇਬਾਜ਼ੀ ਕ੍ਰਮ ਦੇ ਵਾਰੇ 'ਚ ਕਿਹਾ ਕਿ ਵਿਰਾਟ ਕੋਹਲੀ ਨੂੰ ਨੰਬਰ ਤਿੰਨ 'ਤੇ ਆਉਣਾ ਚਾਹੀਦਾ ਤੇ ਇਸ ਤੋਂ ਬਾਅਦ ਅੰਬਾਤੀ ਰਾਇਡੂ, ਧੋਨੀ ਤੇ ਕੇਦਾਰ ਯਾਧਵ ਨੂੰ ਖੇਡਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰਾਟ ਤਾਂ ਵਿਰਾਟ ਹੈ। ਉਹ ਸ਼ਾਨਦਾਰ ਫਾਰਮ 'ਚ ਹੈ। ਗਾਂਗੁਲੀ ਨੇ ਕਿਹਾ ਕਿ ਰਵਿੰਦਰ ਜਡੇਜਾ ਨੂੰ ਵਿਸ਼ਵ ਕੱਪ ਟੀਮ 'ਚ ਨਹੀਂ ਹੋਣਾ ਚਾਹੀਦਾ। ਵਿਜੇ ਸ਼ੰਕਰ ਨੇ ਨਾਗਪੁਰ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਮੇਰਾ ਮੰਨਣਾ ਹੈ ਕਿ ਵਿਜੇ ਨੂੰ ਵਿਸ਼ਵ ਕੱਪ ਟੀਮ 'ਚ ਜਗ੍ਹਾਂ ਮਿਲਣੀ ਚਾਹੀਦੀ ਹੈ।
ਗਾਂਗੁਲੀ ਦੀ ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ : ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ. ਐੱਲ. ਰਾਹੁਲ, ਵਿਰਾਟ ਕੋਹਲੀ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਾਰਦਿਕ ਪੰਡਯਾ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਤੇ ਉਮੇਸ਼ ਯਾਦਵ।
ਸੁਸ਼ੀਲ ਨੂੰ ਮਿਲੇਗਾ ਗੁਰੂ ਹਨੂਮਾਨ ਖੇਡ ਰਤਨ ਐਵਾਰਡ
NEXT STORY