ਆਬੂ ਧਾਬੀ– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਇਕ ਸਾਲ ਤੋਂ ਵੱਧ ਸਮੇਂ ਦੀ ਬ੍ਰੇਕ ਕਾਫੀ ਫਾਇਦੇਮੰਦ ਰਰਹੀ, ਜਿਸ ਨਾਲ ਉਹ ਤਰੋਤਾਜਾ ਹੋ ਕੇ ਤਕਨੀਕੀ ਰੂਪ ਨਾਲ ਵੱਖਰੇ ਤੌਰ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਹੈ।
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਫਲੇਮਿੰਗ ਨੇ ਕਿਹਾ ਕਿ ਉਸਦੀ ਟੀਮ ਦਾ ਵੱਡੇ ਮੈਚ ਜਿੱਤਣ ਦਾ ਤਜਰਬਾ ਅਗਲੇ 53 ਦਿਨਾਂ ਤਕ ਕਾਫੀ ਕੰਮ ਆਵੇਗਾ। ਪਿਛਲੇ ਮਹੀਨੇ ਧੋਨੀ ਨੇ ਇਕ ਸਾਲ ਤੋਂ ਵੱਧ ਸਮੇਂ ਦੀ ਬ੍ਰੇਕ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਤੇ ਜਦੋਂ ਉਸਦੀਆਂ ਤਿਆਰੀਆਂ ਦੇ ਬਾਰੇ ਵਿਚ ਫਲੇਮਿੰਗ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ,''ਕੁਝ ਤਰੀਕਿਆਂ ਨਾਲ ਬ੍ਰੇਕ ਸਾਡੇ ਤਜਰਬੇਕਾਰ ਤੇ ਵੱਡੀ ਉਮਰ ਦੇ ਖਿਡਾਰੀਆਂ ਲਈ ਕਾਫੀ ਕਾਰਗਾਰ ਹੋ ਸਕਦੀ ਹੈ। ਐੱਮ. ਐੱਸ. ਕਾਫੀ ਤਰੋਤਾਜਾ ਹੈ ਤੇ ਚੰਗਾ ਕਰਨ ਨੂੰ ਤਿਆਰ ਹੈ।''
ਮਲਿੰਗਾ ਦੀ ਘਾਟ ਨੂੰ ਪੂਰਾ ਕਰੇਗਾ ਬੁਮਰਾਹ : ਬ੍ਰੇਟ ਲੀ
NEXT STORY