ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਹਿਲਾਂ ਬੱਲੇਬਾਜ਼ੀ 'ਚ ਜਲਵਾ ਦਿਖਾਇਆ, ਫਿਰ ਉਸ ਤੋਂ ਬਾਅਦ ਵਿਕਟ ਦੇ ਪਿੱਛੇ ਵਿਰੋਧੀ ਟੀਮ ਨੂੰ ਢੇਰੀ ਕੀਤਾ। ਕੋਲਕਾਤਾ ਵਿਰੁੱਧ ਚੇਨਈ ਦੇ ਕਪਤਾਨ ਧੋਨੀ ਨੇ ਆਈ. ਪੀ. ਐੱਲ. 'ਚ ਆਪਣੇ ਨਾਂ ਵੱਡਾ ਰਿਕਾਰਡ ਦਰਜ ਕੀਤਾ। ਧੋਨੀ ਆਈ. ਪੀ. ਐੱਲ. 'ਚ ਵਿਕਟ ਦੇ ਪਿੱਛੇ 150 ਸ਼ਿਕਾਰ ਕਰਨ ਵਾਲੇ ਪਹਿਲੇ ਵਿਕਟਕੀਪਰ ਬਣ ਚੁੱਕੇ ਹਨ। ਇਸ ਮਾਮਲੇ 'ਚ ਧੋਨੀ ਤੋਂ ਅੱਗੇ ਕੋਈ ਵੀਂ ਵਿਕਟਕੀਪਰ ਨਹੀਂ ਹੈ।
ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ
ਧੋਨੀ ਨੇ ਕੋਲਕਾਤਾ ਵਿਰੁੱਧ ਵਿਕਟ ਦੇ ਪਿੱਛੇ ਕੀਪਿੰਗ ਕਰਦੇ ਹੋਏ ਤਿੰਨ ਖਿਡਾਰੀਆਂ ਦਾ ਸ਼ਿਕਾਰ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਆਊਟ ਕਰਨ ਦੇ ਨਾਲ ਹੀ ਧੋਨੀ ਆਈ. ਪੀ. ਐੱਲ. 'ਚ ਆਪਣੇ ਨਾਂ 151 ਸ਼ਿਕਾਰ ਕਰ ਲਏ ਹਨ। ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਖਿਡਾਰੀ ਦਿਨੇਸ਼ ਕਾਰਤਿਕ ਇਸ ਮਾਮਲੇ 'ਚ ਧੋਨੀ ਤੋਂ ਬਾਅਦ ਦੂਜੇ ਸਥਾਨ 'ਤੇ ਹਨ। ਦਿਨੇਸ਼ ਕਾਰਤਿਕ ਦੇ ਆਈ. ਪੀ. ਐੱਲ. 'ਚ ਵਿਕਟ ਦੇ ਪਿੱਛੇ 143 ਸ਼ਿਕਾਰ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ-ਭਾਰਤ-ਬ੍ਰਿਟੇਨ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ
ਆਈ. ਪੀ. ਐੱਲ. 'ਚ ਵਿਕਟਕੀਪਰ ਵਲੋਂ ਸਭ ਤੋਂ ਜ਼ਿਆਦਾ ਵਾਰ ਸ਼ਿਕਾਰ
ਧੋਨੀ- 151
ਕਾਰਤਿਕ-143
ਰੌਬਿਨ ਉਥੱਪਾ- 90
ਪਟੇਲ- 81
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਧੋਨੀ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਧੋਨੀ ਨੇ ਇਸ ਮੈਚ 'ਚ ਕੋਲਕਾਤਾ ਵਿਰੁੱਧ 8 ਗੇਂਦਾਂ 'ਤੇ 17 ਦੌੜਾਂ ਬਣਾਈਆਂ। ਜਿਸ 'ਚ ਧੋਨੀ ਨੇ 2 ਚੌਕੇ ਤੇ ਇਕ ਛੱਕਾ ਲਗਾਇਆ। ਇਸ ਮੈਚ 'ਚ ਧੋਨੀ ਨੇ ਪਹਿਲੀ ਵਾਰ ਕੋਲਕਾਤਾ ਦੇ ਸਪਿਨਰ ਸੁਨੀਲ ਨਰੇਨ ਨੂੰ ਬਾਊਂਡਰੀ ਲਗਾਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਚ ਦੌਰਾਨ ਗੇਂਦਬਾਜ਼ 'ਤੇ ਗੁੱਸੇ ਹੋਏ ਰਾਹੁਲ, ਵੀਡੀਓ ਵਾਇਰਲ
NEXT STORY