ਚੇਨਈ— ਲੰਮੇ ਸਮੇਂ ਤੋਂ ਕ੍ਰਿਕਟ ਮੈਦਾਨ ਤੋਂ ਬਾਹਰ ਚੱਲ ਰਹੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈ. ਪੀ. ਐੱਲ. ਦੀ ਆਪਣੀ ਟੀਮ ਚੇਨਈ ਸੁਪਰ ਕਿੰਗਸ ਦੇ ਲਈ ਸੋਮਵਾਰ ਨੂੰ ਐੱਮ. ਏ. ਚਿਦੰਬਰਮ ਸਟੇਡੀਅਮ 'ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ ਤੇ ਧੋਨੀ ਨੂੰ ਦੇਖਣ ਦੇ ਲਈ ਭਾਰੀ ਸੰਖਿਆ 'ਚ ਪ੍ਰਸ਼ੰਸਕ ਪਹੁੰਚੇ ਸਨ। ਧੋਨੀ ਪਿਛਲੇ ਸਾਲ ਇੰਗਲੈਂਡ 'ਚ ਹੋਏ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਮੈਦਾਨ ਤੋਂ ਬਾਹਰ ਚੱਲ ਰਹੇ ਹਨ। 37 ਸਾਲਾ ਧੋਨੀ ਕੱਲ ਰਾਤ ਇੱਥੇ ਪਹੁੰਚੇ ਤੇ ਪ੍ਰਸ਼ੰਸਕਾਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ। ਆਪਣੇ ਪ੍ਰਸ਼ੰਸਕਾਂ ਦੇ ਵਿਚ ਥਾਲਾ ਦੇ ਨਾਂ ਨਾਲ ਮਸ਼ਹੂਰ ਧੋਨੀ ਨੇ ਅੱਜ ਸ਼ਾਮ ਆਪਣੇ ਹੀ ਅੰਦਾਜ਼ 'ਚ ਟੀਮ ਸਾਥੀਆਂ ਦੇ ਨਾਲ ਟ੍ਰੇਨਿੰਗ ਕੀਤੀ। ਆਪਣੇ ਪਸੰਦੀਦਾ ਕ੍ਰਿਕਟਰ ਧੋਨੀ ਨੂੰ ਦੇਖਣ ਲਈ ਸਟੇਡੀਅਮ 'ਚ ਭਾਰੀ ਸੰਖਿਆ 'ਚ ਦਰਸ਼ਕ ਮੌਜੂਦ ਸਨ। ਧੋਨੀ ਦੇ ਟੀਮ ਸਾਥੀ ਸੁਰੇਸ਼ ਰੈਨਾ, ਅੰਬਾਤੀ ਰਾਈਡੂ ਤੇ ਹੋਰ ਦੇ ਨਾਲ 19 ਮਾਰਚ ਤਕ ਟ੍ਰੇਨਿੰਗ ਕਰਨ ਦੀ ਉਮੀਦ ਹੈ।
ਇਸ ਤੋਂ ਬਾਅਦ ਉਹ ਇਕ ਛੋਟਾ ਬ੍ਰੇਕ ਲੈਣਗੇ ਤੇ ਇਸ ਮਹੀਨੇ ਦੇ ਆਖਰੀ ਹਫਤੇ 'ਚ ਟੀਮ ਨਾਲ ਜੁੜ ਜਾਣਗੇ। ਚੇਨਈ ਸੁਪਰ ਕਿੰਗਸ ਨੇ ਧੋਨੀ ਦੇ ਸ਼ਹਿਰ 'ਚ ਆਗਮਨ ਦੀ ਤਸਵੀਰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ। ਟੀਮ ਨੇ ਧੋਨੀ ਦੇ ਟ੍ਰੇਨਿੰਗ ਦੀ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ 'ਥਾਲਾ ਐੱਮ. ਐੱਸ. ਧੋਨੀ 264 ਦਿਨ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਐਕਸ਼ਨ 'ਚ।'
ਕ੍ਰਿਕਟ ਟੈਸਟ ਰੈਂਕਿੰਗ : ਨਿਊਜ਼ੀਲੈਂਡ ਦੂਜੇ ਸਥਾਨ 'ਤੇ
NEXT STORY