ਨਵੀਂ ਦਿੱਲੀ -ਦਿੱਲੀ ਕੈਪੀਟਲਸ ਵਿਰੁੱਧ ਹਮਲਾਵਰ ਪਾਰੀ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਭੇਜਣ ਦੀ ਮੰਗ ਉੱਠ ਰਹੀ ਹੈ ਪਰ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਚੇਨਈ ਸੁਪਰ ਕਿੰਗਜ਼ ਦਾ ਇਹ ਸਾਬਕਾ ਕਪਤਾਨ ਲੋੜ ਪੈਣ ’ਤੇ ਹੀ ਅਜਿਹਾ ਕਰੇਗਾ। ਧੋਨੀ ਨੇ ਦਿੱਲੀ ਵਿਰੁੱਧ 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ 16 ਗੇਂਦਾਂ ’ਚ ਅਜੇਤੂ 37 ਦੌੜਾਂ ਬਣਾਈਆਂ ਪਰ ਉਸਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਧੋਨੀ ਦੇ ਪ੍ਰਸ਼ੰਸਕ ਉਸ ਨੂੰ ਉੱਪਰਲੇ ਕ੍ਰਮ ਵਿਚ ਬੱਲੇਬਾਜ਼ੀ ਲਈ ਆਉਣ ਦੀ ਅਪੀਲ ਕਰ ਰਹੇ ਹਨ ਪਰ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਕਲਾਰਕ ਦਾ ਮੰਨਣਾ ਹੈ ਕਿ ਇਹ ਧਾਕੜ ਭਾਰਤੀ ਖਿਡਾਰੀ ਪਹਿਲਾਂ ਦੀ ਤਰ੍ਹਾਂ ਫਿਨਿਸ਼ਰ ਦੀ ਭੂਮਿਕਾ ਨਿਭਾਉਂਦਾ ਰਹੇਗਾ।
IPL : ਪੰਡਯਾ ਦੀ ਕਪਤਾਨੀ 'ਚ ਮੁੰਬਈ ਨੇ ਲਗਾਈ ਹਾਰ ਦੀ 'ਹੈਟ੍ਰਿਕ', ਰਾਜਸਥਾਨ ਨੇ 6 ਵਿਕਟਾਂ ਨਾਲ ਦਰਜ ਕੀਤੀ ਜਿੱਤ
NEXT STORY