ਨਵੀਂ ਦਿੱਲੀ— ਬੀ ਸੀ ਸੀ ਆਈ ਨੇ ਹਾਲ ਹੀ 'ਚ ਐਲਾਨ ਕੀਤਾ ਹੈ ਕਿ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਸਤੰਬਰ 'ਚ ਯੂਥ ਏਸ਼ੀਆ ਕੱਪ 'ਚ ਹਿੱਸਾ ਲੈਣ ਲਈ ਸ਼੍ਰੀਲੰਕਾ ਜਾਵੇਗੀ। ਇਸ ਟੀਮ ਦੀ ਕਪਤਾਨੀ ਧਰੁਵ ਚੰਦ ਜੁਰੇਲ ਨੂੰ ਸੌਂਪੀ ਗਈ ਹੈ। ਯੂਥ ਏਸ਼ੀਆ ਕੱਪ ਟੂਰਨਾਮੈਂਟ ਤਿੰਨ ਤੋਂ 15 ਸਤੰਬਰ ਤਕ ਖੇਡਿਆ ਜਾਵੇਗਾ। ਧਰੁਵ ਇਸ ਸਮੇਂ ਇੰਗਲੈਂਡ 'ਚ ਤਿਕੋਣੀ ਸੀਰੀਜ਼ ਖੇਡ ਰਹੇ ਹਨ ਅਤੇ ਉਹ ਉੱਥੇ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਹ ਟ੍ਰਾਈ ਸੀਰੀਜ਼ ਭਾਰਤ, ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਹੈ।
18 ਸਾਲਾਂ ਦੇ ਧਰੁਵ ਸਭ ਤੋਂ ਪਹਿਲਾਂ ਉਦੋਂ ਸੁਰਖੀਆਂ 'ਚ ਆਏ ਸਨ ਜਦੋਂ ਉਨ੍ਹਾਂ ਨੇ ਸਿਰਫ 21 ਗੇਂਦਾਂ 'ਤੇ ਸੈਂਕੜਾ ਜੜ ਦਿੱਤਾ ਸੀ। ਸਾਲ 2017 'ਚ ਉਨ੍ਹਾਂ ਨੇ ਦਿੱਲੀ, ਮੱਧ ਪ੍ਰਦੇਸ਼ ਅਤੇ ਆਗਰਾ ਵਿਚਾਲੇ ਖੇਡੀ ਗਈ ਟ੍ਰਾਈ ਸੀਰੀਜ਼ ਦੇ ਦੌਰਾਨ ਹਿੰਦੂਸਤਾਨ ਕਾਲਜ 'ਤੇ ਇਹ ਮੁਕਾਬਲਾ ਖੇਡਿਆ ਸੀ। ਇਸ ਟੂਰਨਾਮੈਂਟ 'ਚ ਉਹ ਮੈਨ ਆਫ ਦਿ ਮੈਚ ਚੁਣੇ ਗਏ ਸਨ। ਇਸ ਤੋਂ ਇਲਾਵਾ ਸਾਲ 2014 'ਚ ਅੰਡਰ-17 'ਚ ਸਕੂਲ ਨੈਸ਼ਨਲ ਕ੍ਰਿਕਟ ਟੀ-20 ਚੈਂਪੀਅਨਸ਼ਿਪ 'ਚ ਉਹ ਸਰਵਸ੍ਰੇਸ਼ਠ ਬੱਲੇਬਾਜ਼ ਚੁਣੇ ਗਏ ਸਨ। ਧਰੁਵ ਬੱਲੇਬਾਜ਼ੀ ਦੇ ਨਾਲ ਵਿਕਟਕੀਪਿੰਗ ਵੀ ਕਰਦੇ ਹਨ ਅਤੇ ਇਸ ਸਮੇਂ ਇੰਗਲੈਂਡ 'ਚ ਇਹ ਜ਼ਿੰਮੇਵਾਰੀ ਨਿਭਾ ਰਹੇ ਹਨ।

ਸ਼੍ਰੀਲੰਕਾ ਵਿਰੁੱਧ ਅੰਡਰ-19 ਭਾਰਤੀ ਟੀਮ ਹੇਠਾਂ ਮੁਤਾਬਕ ਹੈ :-
ਧਰੁਵ ਚੰਦ ਜੁਰੇਲ (ਕਪਤਾਨ ਅਤੇ ਵਿਕਟਕੀਪਰ), ਠਾਕੁਰ ਤਿਲਕ ਵਰਮਾ, ਸੁਵੇਦ ਪਾਰਕਰ, ਨੇਹਲ ਵਢੋਰਾ, ਅਰਜੁਨਾ ਆਜ਼ਾਦ, ਸ਼ਾਸਵਤ ਰਾਵਤ, ਵਰੁਣ ਲਵਾਂਡੇ, ਸਲਿਲ ਅਰੋੜਾ, ਕਰਨ ਲਾਲ, ਅਥਰਵ ਅੰਕੋਲੇਕਰ, ਪੰਕਜ ਯਾਦਵ, ਆਕਾਸ਼ ਸਿੰਘ, ਸੁਸ਼ਾਂਤ ਮਿਸ਼ਰਾ, ਪੂਰਣਾਂਕ ਤਿਆਗੀ, ਵਿੱਦਿਆਧਰ ਪਾਟਿਲ।
ਪ੍ਰਜਨੇਸ਼ ਨੇ ਦੁਨੀਆ ਦੇ 67ਵੇਂ ਨੰਬਰ ਦੇ ਖਿਡਾਰੀ ਮਿਲਮੈਨ ਨੂੰ ਹਰਾਇਆ
NEXT STORY