ਜਲੰਧਰ/ਲੁਧਿਆਣਾ (ਵੈੱਬ ਡੈਸਕ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ 'ਚ ਨਸ਼ਿਆਂ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਇਕ ਸਨਸਨੀਖੇਜ਼ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਚੰਨੀ ਦੋ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਹਨ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਨਸ਼ਾ ਤਸਕਰ 10 ਮਿੰਟ ਤਾਂ ਦੂਰ, ਸਿਰਫ਼ 5 ਮਿੰਟਾਂ 'ਚ ਹੀ ਨਸ਼ੇ ਦੀ ਹੋਮ ਡਿਲੀਵਰੀ ਕਰ ਰਹੇ ਹਨ। ਨਸ਼ਾ ਤਸਕਰ ਨਸ਼ਾ ਪ੍ਰਮੋਟ ਕਰ ਰਹੇ ਹਨ।
ਇਹ ਵੀ ਪੜ੍ਹੋ: ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ ਸਾਜਿਸ਼, ਦੁਸ਼ਮਣੀ 'ਚ ਇੰਝ ਬਦਲੀ ਦੋਸਤੀ
ਵੀਡੀਓ ਵਿੱਚ ਨੌਜਵਾਨਾਂ ਨੇ ਦੱਸਿਆ ਕਿ ਨਸ਼ਾ ਹੁਣ ਸਬਜ਼ੀ ਵਾਂਗ ਆਮ ਵਿਕ ਰਿਹਾ ਹੈ ਅਤੇ ਫੋਨ ਕਰਦੇ ਸਾਰ ਹੀ ਘਰ ਪਹੁੰਚ ਜਾਂਦਾ ਹੈ। ਇਕ ਨੌਜਵਾਨ ਨੇ ਦੱਸਿਆ ਕਿ ਇਕੋ ਸਰਿੰਜ ਦੀ ਵਰਤੋਂ ਕਾਰਨ ਉਸ ਨੂੰ ਕਾਲਾ ਪੀਲੀਆ ਹੋ ਗਿਆ ਹੈ। ਇਕ ਨੌਜਵਾਨ ਨੇ ਦੱਸਿਆ ਕਿ ਉਸ ਦੀ ਭੁਆ ਦਾ ਮੁੰਡਾ ਉਸ ਦੇ ਸਾਹਮਣੇ ਹੀ ਜਨਮਦਿਨ ਦੀ ਪਾਰਟੀ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਮਰ ਗਿਆ।
ਪੁਲਸ 'ਤੇ ਸਵਾਲ
ਨੌਜਵਾਨਾਂ ਨੇ ਦੋਸ਼ ਲਾਇਆ ਕਿ ਪੁਲਸ ਨਸ਼ਾ ਤਸਕਰਾਂ ਨੂੰ ਫੜਦੀ ਤਾਂ ਹੈ ਪਰ ਕੁਝ ਦਿਨਾਂ ਬਾਅਦ ਹੀ ਛੱਡ ਦਿੰਦੀ ਹੈ। ਨੌਜਵਾਨਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਉਸ ਦੇ ਪਿੰਡ ਦੇ 98 ਫ਼ੀਸਦੀ ਮੁੰਡੇ, ਜਿਨ੍ਹਾਂ ਦੀ ਉਮਰ 15 ਤੋਂ 21 ਸਾਲ ਦੇ ਵਿਚਕਾਰ ਹੈ, ਨਸ਼ੇ ਦੇ ਆਦੀ ਹਨ।
ਇਹ ਵੀ ਪੜ੍ਹੋ: ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ ਰਾਜ਼
ਨਸ਼ਾ ਹੋਇਆ ਸਸਤਾ
ਚਰਨਜੀਤ ਸਿੰਘ ਚੰਨੀ ਨੇ ਕੀਤੀ ਗਈ ਵੀਡੀਓ ਦੌਰਾਨ ਨੌਜਵਾਨਾਂ ਨੇ ਵੱਡਾ ਖ਼ੁਲਾਸਾ ਕਰਦੇ ਕਿਹਾ ਕਿ ਪਹਿਲਾਂ ਜੋ ਨਸ਼ਾ 3500-4000 ਰੁਪਏ ਗ੍ਰਾਮ ਮਿਲਦਾ ਸੀ, ਉਹ ਹੁਣ 2000 ਰੁਪਏ 'ਚ ਮਿਲ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਪਹਿਲਾਂ ਨਾਲੋਂ ਹੁਣ ਪੰਜਾਬ ਵਿਚ ਨਸ਼ਾ ਵਧਿਆ ਹੈ। ਇਕ ਨੌਜਵਾਨ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਪੱਤਾ ਤੋੜਨ 'ਤੇ ਦਰੱਖ਼ਤ ਨੂੰ ਕੋਈ ਫਰਕ ਨਹੀਂ ਪੈਣਾ ਸਗੋਂ ਜੜ੍ਹਾਂ ਵੱਢਣੀਆਂ ਪੈਣੀਆਂ ਹਨ।
ਇਹ ਵੀ ਪੜ੍ਹੋ: ਖਹਿਰਾ ਨੇ ਘੇਰੀ 'ਆਪ', ਕਿਹਾ-ਕੱਚੇ ਮੁਲਾਜ਼ਮਾਂ 'ਤੇ 'ਸਟੇਟ ਡਿਵੈਲਪਮੈਂਟ ਟੈਕਸ' ਲਗਾ ਕੇ ਸਰਕਾਰੀ ਖ਼ਜ਼ਾਨਾ ਭਰ ਰਹੀ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੁਰਲੀਨ ਕੌਰ ਕਤਲ ਮਾਮਲੇ ‘ਚ ਨਵਾਂ ਮੋੜ, ਹੁਣ ਸੱਸ ਬੋਲੀ...
NEXT STORY