ਮੋਂਟਵੀਡੀਓ— ਉਰੂਗਵੇ ਦੇ ਸਾਬਕਾ ਕਪਤਾਨ ਅਤੇ ਮੈਨਚੈਸਟਰ ਯੂਨਾਈਟਿਡ ਵੱਲੋਂ ਇੰਗਲਿਸ਼ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਣ ਵਾਲੇ ਡਿਓਗੋ ਫੋਰਲਾਨ ਨੇ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਹੈ। 40 ਸਾਲਾ ਫੋਰਲਾਨ ਪਿਛਲੇ ਸਾਲ ਤੋਂ ਹੀ ਕਿਸੇ ਵੀ ਟੀਮ ਨਾਲ ਨਹੀਂ ਜੁੜੇ ਹਨ। ਇਸ ਵਿਚਾਲੇ ਉਹ ਕੁਝ ਸਮੇਂ ਲਈ ਹਾਂਗਕਾਂਗ ਦੇ ਕਿਟਚੀ ਸਪੋਰਟਸ ਵੱਲੋਂ ਖੇਡੇ ਸਨ। ਸਥਾਨਕ ਟੈਲੀਵਿਜ਼ਨ ਨੇ ਫੋਰਲਾਨ ਦੇ ਹਵਾਲੇ ਤੋਂ ਕਿਹਾ, ''ਮੈਂ ਪੇਸ਼ੇਵਰ ਫੁੱਟਬਾਲ ਨਾ ਖੇਡਣ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਮੈਨੂੰ ਖੇਡਣ ਦੀ ਪੇਸ਼ਕਸ਼ ਮਿਲੀ ਸੀ ਪਰ ਮੈਂ ਬਹਾਨੇ ਭਾਲ ਰਿਹਾ ਸੀ।'' ਫੋਰਲਾਨ ਨੇ ਆਪਣੇ ਦੇਸ਼ ਵੱਲੋਂ 112 ਮੈਚ ਖੇਡੇ ਅਤੇ 36 ਗੋਲ ਕੀਤੇ ਹਨ।
ਪੁਣੇਰੀ ਪਲਟਨ ਨੂੰ ਹਰਾ ਕੇ ਗੋਆ ਸੈਮੀਫਾਈਨਲ 'ਚ
NEXT STORY