ਸਪੋਰਟਸ ਡੈਸਕ : ਭਾਰਤੀ ਟੀਮ 'ਚ ਪਿਛਲੇ ਕੁਝ ਸਮੇਂ ਤੋਂ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਾਲੇ ਦਿਨੇਸ਼ ਕਰਾਤਿਕ ਨੂੰ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਕਾਰਤਿਕ ਦੇ ਮੌਜੂਦਾ ਪ੍ਰਦਰਸ਼ਨ ਨੂੰ ਦੇਖ ਕੇ ਵਨ ਡੇ ਸੀਰੀਜ਼ ਵਿਚੋਂ ਬਾਹਰ ਕੀਤਾ ਜਾਣਾ ਕ੍ਰਿਕਟ ਪ੍ਰਸ਼ੰਸਕ ਹਜ਼ਮ ਨਹੀਂ ਕਰ ਪਾ ਰਹੇ। ਕ੍ਰਿਕਟ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਅਜਿਹਾ ਕਰਨ ਦੇ ਪਿੱਛੇ ਵਜ੍ਹਾ ਪੁੱਛ ਰਹੇ ਹਨ। ਅਜਿਹੇ 'ਚ ਬੀ. ਸੀ. ਸੀ. ਆਈ. ਦੇ ਮੁੱਖ ਚੋਣਕਾਰ ਐੱਮ. ਕੇ. ਪ੍ਰਸਾਦ ਨੇ ਦਿਨੇਸ਼ ਕਾਰਤਿਕ ਨੂੰ ਟੀਮ ਵਿਚ ਜਗ੍ਹਾ ਨਾ ਮਿਲ ਸਕਣ 'ਤੇ ਆਪਣੀ ਗੱਲ ਸਾਹਮਣੇ ਰੱਖੀ ਹੈ।

ਦਿਨੇਸ਼ ਕਾਰਤਿਕ ਨੂੰ ਟੀਮ 'ਚ ਜਗ੍ਹਾ ਨਾ ਮਿਲਣ 'ਤੇ ਪ੍ਰਸਾਦ ਨੇ ਕਿਹਾ, ''ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਖੇਡੀ ਗਈ ਵਨ ਡੇ ਸੀਰੀਜ਼ ਵਿਚ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ। ਕਿਉਂਕਿ ਪੰਤ ਨੇ 4 ਟੈਸਟ ਮੈਚ ਖੇਡੇ ਸੀ ਇਸ ਲਈ ਅਸੀਂ ਉਸ ਨੂੰ ਬ੍ਰੇਕ ਦੇਣ ਦਾ ਫੈਸਲਾ ਲਿਆ ਸੀ। ਪੰਤ ਨੂੰ 20 ਦਿਨ ਦਾ ਬ੍ਰੇਕ ਮਿਲਿਆ। ਪੰਤ ਨੇ ਇੰਗਲੈਂਡ ਲਾਇਨਸ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਸ ਨੇ ਨਿਊਜ਼ੀਲੈਂਡ ਵਿਚ ਟੀ-20 ਮੈਚ ਖੇਡੇ। ਅਸੀਂ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਵਨ ਡੇ ਵਿਚ ਕੁਝ ਮੌਕੇ ਦੇਣਾ ਚਾਹੁੰਦੇ ਸੀ।''

ਦੱਸ ਦਈਏ ਕਿ ਲੋਕੇਸ਼ ਰਾਹੁਲ ਦੀ ਆਸਟਰੇਲੀਆ ਖਿਲਾਫ ਵਨ ਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ 'ਚ ਵਾਪਸੀ ਹੋਈ ਪਰ ਚੋਣਕਾਰਾਂ ਨੇ ਦਿਨੇਸ਼ ਕਾਰਤਿਕ ਨੂੰ ਬਾਹਰ ਕਰ ਦਿੱਤਾ ਜਦਕਿ ਨੌਜਵਾਨ ਸਪਿਨਰ ਮਯੰਕ ਮਾਰਕੰਡੇਯ ਦੇ ਰੂਪ 'ਚ ਟੀਮ ਵਿਚ ਨਵੀਂ ਚਿਹਰਾ ਸ਼ਾਮਲ ਕੀਤਾ। ਭਾਰਤ 24 ਫਰਵਰੀ ਤੋਂ ਆਸਟਰੇਲੀਆ ਖਿਲਾਫ ਹੋਣ ਵਾਲੀ ਸੀਰੀਜ਼ ਵਿਚ 2 ਟੀ-20, 5 ਵਨ ਡੇ ਮੈਚ ਖੇਡੇਗਾ। ਇਹ ਉਸ ਦੀ 30 ਮਈ ਤੋਂ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਖਰੀ ਸੀਰੀਜ਼ ਹੋਵੇਗੀ।


ਵੀਡੀਓ : ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਲੈ ਕੇ MSK ਪ੍ਰਸਾਦ ਨੇ ਦਿੱਤਾ ਇਹ ਬਿਆਨ
NEXT STORY