ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ ਦੀ ਸ਼ੁਰੂਆਤ 30 ਮਈ ਤੋਂ ਇੰਗਲੈਂਡ 'ਚ ਹੋਣ ਜਾ ਰਹੀ ਹੈ। ਕ੍ਰਿਕਟ ਦੀਆਂ ਸਾਰੀਆਂ ਟੀਮਾਂ ਤਿਆਰੀਆਂ 'ਚ ਲੱਗੀਆਂ ਹੋਈਆਂ ਹਨ। ਭਾਰਤੀ ਪ੍ਰਸ਼ੰਸਕ ਵੀ ਟੀਮ ਇੰਡੀਆ ਤੋਂ ਵਰਲਡ ਕੱਪ ਟਰਾਫੀ ਜਿੱਤਣ ਦੀ ਉਮੀਦ ਲਗਾਏ ਹਨ। ਅਜਿਹੇ 'ਚ ਟੀਮ ਇੰਡੀਆ ਦੇ ਖਿਡਾਰੀ ਦਿਨੇਸ਼ ਕਾਰਤਿਕ ਨੇ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਲੈ ਕੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ 'ਚ ਚੋਣ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲਗਦਾ। ਬੀਤੇ ਦਿਨੀਂ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਨੇ ਕੌਫੀ ਵਿਦ ਕਰਨ 'ਚ ਸ਼ਿਕਰਤ ਕੀਤੀ ਜਿਸ 'ਚ ਉਨ੍ਹਾਂ ਦੀ ਮਹਿਲਾਵਾਂ ਦੇ ਬਾਰੇ 'ਚ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਕਾਫੀ ਆਲੋਚਨਾ ਹੋਈ ਸੀ। ਇਸ ਦੇ ਨਤੀਜੇ ਵੱਜੋਂ ਬੀ.ਸੀ.ਸੀ.ਆਈ. ਨੇ ਦੋਹਾਂ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਸਜ਼ਾ ਦੇ ਤੌਰ 'ਤੇ ਦੋਹਾਂ ਖਿਡਾਰੀਆਂ ਨੂੰ 10-10 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।

ਬਾਅਦ 'ਚ ਇਨ੍ਹਾਂ ਦੀ ਟੀਮ 'ਚ ਵਾਪਸੀ ਹੋਈ। ਦੋਵੇਂ ਖਿਡਾਰੀ ਫਿਲਹਾਲ ਵਰਲਡ ਕੱਪ ਟੀਮ ਦਾ ਹਿੱਸਾ ਹਨ। ਆਈ.ਪੀ.ਐੱਲ. 2019 ਦੇ ਸੈਸ਼ਨ 'ਚ ਦੋਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ। ਇਸੇ ਕਾਰਨ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਜਗ੍ਹਾ ਦਿੱਤੀ ਗਈ। ਭਾਰਤ ਨੂੰ ਇਨ੍ਹਾਂ ਦੋਹਾਂ ਖਿਡਾਰੀਆਂ ਤੋਂ ਵਰਲਡ ਕੱਪ 'ਚ ਕਾਫੀ ਉਮੀਦਾਂ ਹਨ। ਇਕ ਇੰਟਰਵਿਊ ਦੇ ਦੌਰਾਨ ਕਾਰਤਿਕ ਨੇ ਕਿਹਾ, ''ਉਹ ਦੋਵੇਂ ਮੇਰੇ ਲਈ ਬਹੁਤ ਮਾਇਨੇ ਰਖਦੇ ਹਨ। ਮੈਂ ਇਸ ਭਾਰਤੀ ਟੀਮ 'ਚ ਉਨ੍ਹਾਂ ਦੇ ਬਹੁਤ ਕਰੀਬ ਹਾਂ। ਜੇਕਰ ਉਨ੍ਹਾਂ ਦੋਵਾਂ 'ਚੋਂ ਕੋਈ ਵੀ ਟੀਮ 'ਚ ਨਹੀਂ ਹੁੰਦਾ ਤਾਂ ਮੈਂ ਬਹੁਤ ਦੁਖੀ ਹੁੰਦਾ।'' ਜ਼ਿਕਰਯੋਗ ਹੈ ਕਿ ਕਾਰਤਿਕ ਫਿਲਹਾਲ 2019 ਦੀ ਵਰਲਡ ਕੱਪ ਟੀਮ ਦਾ ਹਿੱਸਾ ਹੈ।
ਜੇਨੇਵਾ ਓਪਨ ਦੇ ਸੈਮੀਫਾਈਨਲ 'ਚ ਪੁੱਜੇ ਅਲੈਗਜ਼ੈਂਡਰ ਜਵੇਰੇਵ
NEXT STORY