ਨਵੀਂ ਦਿੱਲੀ— ਚੋਟੀ ਦੀ ਭਾਰਤੀ ਜਿਮਨਾਸਟ ਦੀਪਾ ਕਰਮਾਕਰ 2020 ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨ ਦੇ ਮੌਕੇ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਦੇ ਤਹਿਤ ਅਗਲੇ ਮਹੀਨੇ ਲਗਾਤਾਰ ਵਿਸ਼ਵ ਕੱਪ 'ਚ ਹਿੱਸਾ ਲਵੇਗੀ। ਦੀਪਾ ਨੇ ਪਿਛਲੇ ਸਾਲ ਨਵੰਬਰ 'ਚ ਜਰਮਨੀ ਦੇ ਕੋਟਬਸ 'ਚ ਹੋਏ ਕਲਾਤਮਕ ਜਿਮਨਾਸਟਿਕ ਵਿਸ਼ਵ ਕੱਪ ਦੇ ਵਾਲਟ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਗੋਡੇ ਦੀ ਸੱਟ ਤੋਂ ਉਬਰਨ ਦੇ ਬਾਅਦ ਇਹ ਦੀਪਾ ਦੀ ਪਹਿਲੀ ਚੈਂਪੀਅਨਸ਼ਿਪ ਸੀ। ਰੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹਿਣ ਵਾਲੀ ਇਹ ਭਾਰਤੀ ਜਿਮਨਾਸਟ 14 ਤੋਂ 17 ਮਾਰਚ ਤਕ ਬਾਕੂ ਵਿਸ਼ਵ ਕੱਪ ਅਤੇ 20 ਤੋਂ 23 ਮਾਰਚ ਤਕ ਹੋਣ ਵਾਲੇ ਦੋਹਾ ਵਿਸ਼ਵ ਕੱਪ 'ਚ ਹਿੱਸਾ ਲਵੇਗੀ।

ਦੀਪਾ ਨੇ ਕਿਹਾ, ''ਇਸ ਵਾਰ ਓਲੰਪਿਕ ਕੁਆਲੀਫਿਕੇਸ਼ਨ ਕਈ ਤਰੀਕਿਆਂ ਨਾਲ ਹੋਵੇਗੀ ਜਿਸ 'ਚ ਵਿਸ਼ਵ ਕੱਪ ਵੀ ਸ਼ਾਮਲ ਹੈ। ਮੈਂ 2020 ਓਲੰਪਿਕ ਕੁਆਲੀਫਿਕੇਸ਼ਨ ਲਈ ਆਪਣੇ ਮੌਕੇ ਨੂੰ ਵਧਾਉਣ ਲਈ ਸਾਰੇ ਸੰਭਾਵੀ ਮੁਕਾਬਲਿਆਂ 'ਚ ਹਿੱਸਾ ਲੈਣਾ ਚਾਹੁੰਦੀ ਹਾਂ ਅਤੇ ਪਿਛਲੇ ਸਾਲ ਜਰਮਨੀ 'ਚ ਵਿਸ਼ਵ ਕੱਪ 'ਚ ਤਮਗਾ ਜਿੱਤਣ ਦੇ ਬਾਅਦ ਮੇਰੇ ਆਤਮਵਿਸ਼ਵਾਸ 'ਚ ਵਾਧਾ ਹੋਇਆ ਹੈ।'' ਅਗਰਤਲਾ ਦੀ ਇਸ ਜਿਮਨਾਸਟ ਨੇ ਕਿਹਾ, ''ਮੈਂ ਹੁਣ ਇਸ ਸਾਲ ਮਾਰਚ 'ਚ ਬਾਕੂ ਅਤੇ ਦੋਹਾ 'ਚ ਲਗਾਤਾਰ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਤਿਆਰ ਹਾਂ। ਮੈਂ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਲਗਾਏ ਹਾਂ ਤਾਂ ਜੋ ਓਲੰਪਿਕ ਵੱਲ ਵਧ ਸਕਾਂ।'' ਇਹ ਦੋਵੇਂ ਪ੍ਰਤੀਯੋਗਿਤਾਵਾਂ 2020 ਓਲੰਪਿਕ ਲਈ ਅੱਠ ਮੁਕਾਬਲਿਆਂ ਦੇ ਕੁਆਲੀਫਾਇਰ ਦਾ ਹਿੱਸਾ ਹੈ ਜਿਸ 'ਚ ਜਿਮਨਾਸਟ ਆਪਣੇ ਚੋਟੀ ਦੇ ਤਿੰਨ ਸਕੋਰ ਦੇ ਆਧਾਰ 'ਤੇ ਕੱਟ 'ਚ ਪ੍ਰਵੇਸ਼ ਕਰਨਗੇ।
20 ਸਾਲ ਤੋਂ ਪਿਤਾ ਮੰਜੇ 'ਤੇ, ਮਾਂ ਚਲਾਉਂਦੀ ਹੈ ਘਰ, ਹੁਣ ਕ੍ਰਿਕੇਟ 'ਚ ਚਮਕਿਆ ਬੇਟਾ
NEXT STORY