ਤਾਈਪੇ ਸਿਟੀ (ਤਾਈਵਾਨ)– ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਕੁਆਲੀਫਾਇਰ ’ਚ ਨਿਰਾਸ਼ਾਜਨਕ ਰਿਹਾ ਅਤੇ ਮੰਗਲਵਾਰ ਨੂੰ ਇੱਥੇ ਸਿਰਫ ਰੌਣਕ ਚੌਹਾਨ ਹੀ ਪੁਰਸ਼ ਸਿੰਗਲਜ਼ ਕੁਆਲੀਫਾਈਂਗ ਰਾਊਂਡ ਦੇ ਦੂਜੇ ਦੌਰ ’ਚ ਪਹੁੰਚ ਸਕਿਆ।
ਕੁਆਲੀਫਾਇਰ ’ਚ ਦੂਜਾ ਦਰਜਾ ਪ੍ਰਾਪਤ ਚੌਹਾਨ ਨੇ ਕੈਨੇਡਾ ਦੇ ਜੋਸ਼ੂਆ ਗੁਯੇਨ ਨੂੰ 21-15, 21-11 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਚੀਨੀ ਤਾਈਪੇ ਦੇ ਕੁਆਨ ਲਿਨ ਕੁਓ ਨਾਲ ਹੋਵੇਗਾ। ਰੌਣਕ ਨੂੰ ਛੱਡ ਕੇ ਪੁਰਸ਼ ਸਿੰਗਲਜ਼ ਕੁਆਲੀਫਾਇਰ ’ਚ ਹਿੱਸਾ ਲੈਣ ਵਾਲੇ ਹੋਰ ਸਾਰੇ ਭਾਰਤੀ ਖਿਡਾਰੀ ਪਹਿਲੇ ਦੌਰ ’ਚੋਂ ਹੀ ਬਾਹਰ ਹੋ ਗਏ।
ਰਿਤਵਿਕ ਸੰਜੀਵ ਜਾਪਾਨ ਦੇ ਕੁਆਲੀਫਾਇਰ ’ਚ ਚੋਟੀ ਦਰਜਾ ਪ੍ਰਾਪਤ ਖਿਡਾਰੀ ਰਿਕੀ ਤਾਕੇਈ ਤੋਂ 10-21, 11-21 ਨਾਲ, ਜਦਕਿ ਸ਼ੰਕਰ ਸੁਬ੍ਰਮਣੀਅਮ ਅਮਰੀਕਾ ਦੇ ਗੈਰੇਟ ਟੈਨ ਤੋਂ 17-21, 10-21 ਨਾਲ ਹਾਰ ਗਿਆ। ਤੁਸ਼ਾਰ ਸੁਵੀਰ ਨੇ ਸਖਤ ਚੁਣੌਤੀ ਪੇਸ਼ ਕੀਤੀ ਪਰ ਆਖਿਰਕਾਰ ਉਸ ਨੂੰ ਚੀਨੀ ਤਾਈਪੇ ਦੇ ਕੁਆਨ ਲਿਨ ਕੁਓ ਤੋਂ 19-21, 21-16, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਸਿੰਗਲਜ਼ ਕੁਆਲੀਫਾਇਰ ’ਚ ਹਿੱਸਾ ਲੈ ਰਹੀ ਇਕਲੌਤੀ ਭਾਰਤੀ ਖਿਡਾਰਨ ਚੌਥਾ ਦਰਜਾ ਪ੍ਰਾਪਤ ਆਕਰਸ਼ੀ ਕਸ਼ਯਪ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਮਲੇਸ਼ੀਆ ਦੀ ਕਿਸੋਨਾ ਸੇਲਵਾਦੁਰੇ ਹੱਥੋਂ 15-21, 19-21 ਨਾਲ ਹਾਰ ਗਈ।
ਅਚਯੁਤਾਦਿਤਿਆ ਰਾਓ ਡੋਡਾਵਰਪੂ ਅਤੇ ਅਰਜੁਨ ਰੈੱਡੀ ਪੋਚਾਨਾ ਦੀ ਭਾਰਤੀ ਜੋੜੀ ਵੀ ਪੁਰਸ਼ ਡਬਲਜ਼ ਕੁਆਲੀਫਾਇੰਗ ਦੌਰ ’ਚ ਚੀਨੀ ਤਾਈਪੇ ਦੀ ਜੋੜੀ ਚੇਨ ਬੋ ਯੂਆਨ ਅਤੇ ਲੂ ਮਿੰਗ ਚੇ ਤੋਂ 5-21, 8-21 ਨਾਲ ਹਾਰ ਗਈ।
ਮਹਾਨ ਫੁੱਟਬਾਲ ਖਿਡਾਰੀ ਜ਼ਿਨੇਦੀਨ ਜ਼ਿਦਾਨ ਫਰਾਂਸ ਦਾ ਕੋਚ ਬਣਿਆ
NEXT STORY