ਨਵੀਂ ਦਿੱਲੀ– ਵਿਸ਼ਵ ਜੂਨੀਅਰ ਚੈਂਪੀਅਨ ਸਪੈਸ਼ਲ ਖਿਡਾਰਨ ਅਨਾਹਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ 2028 ਦੀਆਂ ਲਾਸ ਏਂਜਲਸ ਓਲੰਪਿਕ ’ਚ ਤਗਮਾ ਜਿੱਤਣ ਲਈ ਤਿਆਰੀਆਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਸਾਲ ਵੱਕਾਰੀ ਹਾਰਵਰਡ ਯੂਨੀਵਰਸਿਟੀ ’ਚ ਪੜ੍ਹਾਈ ਕਰਨ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਹੈ।
ਅਨਾਹਤ ਵੀ ਆਪਣੀ ਵੱਡੀ ਭੈਣ ਅਮੀਰਾ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਹਾਰਵਰਡ ’ਚ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੀ ਹੈ ਪਰ ਆਪਣੀ 5ਵੀਂ ਤੇ ਆਖਰੀ ਕੋਸ਼ਿਸ਼ ’ਚ ਵਿਸ਼ਵ ਜੂਨੀਅਰ ਚੈਂਪੀਅਨ ਬਣਨ ਤੋਂ ਬਾਅਦ ਇਹ 18 ਸਾਲਾ ਖਿਡਾਰਨ ਆਪਣਾ ਸਾਰਾ ਧਿਆਨ ਇਸ ਸਾਲ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੇ 2028 ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ’ਚ ਲਗਾਉਣਾ ਚਾਹੁੰਦੀ ਹੈ।
ਅਨਾਹਤ ਨੇ ਕਿਹਾ, ‘‘ਮੈਨੂੰ ਇਸ ਸਾਲ ਕਾਲਜ ਜਾਣਾ ਸੀ ਪਰ ਏਸ਼ੀਆਈ ਖੇਡਾਂ ਦੇ ਕਾਰਨ ਮੈਂ ਇਕ ਸਾਲ ਦੀ ਬ੍ਰੇਕ ਲੈਣ ਦਾ ਫੈਸਲਾ ਕੀਤਾ। ਹੁਣ ਮੈਨੂੰ ਸਮਝ ਆ ਗਿਆ ਹੈ ਕਿ ਲਾਸ ਏਂਜਲਸ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਹ ਸਾਲ ਮੇਰੇ ਲਈ ਬਹੁਤ ਮਹੱਤਵਪੂਰਨ ਹੈ।’’
ਸੈਨ ਫਰਾਂਸਿਸਕੋ ਮੈਰਾਥਨ ਦੇ 5K ਡਬਲ ਚੈਲੈਂਜ 'ਚ ਪੰਜਾਬੀਆਂ ਦੀ ਸ਼ਾਨਦਾਰ ਭਾਗੀਦਾਰੀ
NEXT STORY