ਫਲੋਰਿਡਾ— ਭਾਰਤ ਦੇ ਦੂਜੇ ਨੰਬਰ ਦੇ ਡਬਲਜ਼ ਖਿਡਾਰੀ ਦਿਵਿਜ ਸ਼ਰਨ ਨੇ ਨਿਊਜ਼ੀਲੈਂਡ ਦੇ ਆਪਣੇ ਜੋੜੀਦਾਰ ਆਰਟੇਮ ਸਿਟਾਕ ਦੇ ਨਾਲ ਮਿਲ ਕੇ ਇੱਥੇ ਆਂਦਰੇ ਗੋਰਾਨਸਨ ਅਤੇ ਯੂਗੋ ਹਮਬਰਟ ਦੀ ਜੋੜੀ ਨੂੰ 5-7, 6-4, 10-7 ਨਾਲ ਹਰਾ ਕੇ ਡੇਲਰੇ ਬੀਚ ਓਪਨ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਦਿਵਿਜ-ਆਰਟੇਮ ਦਾ ਸਾਹਮਣਾ ਹੁਣ ਸ਼ੁੱਕਰਵਾਰ ਨੂੰ ਮਾਈਕ ਬ੍ਰਾਇਨ ਅਤੇ ਬਾਬ ਬ੍ਰਾਇਨ ਦੀ ਅਮਰੀਕਾ ਦੀ ਚੋਟੀ ਦੀ ਡਬਲਜ਼ ਜੋੜੀ ਨਾਲ ਹੋਵੇਗਾ। ਭਾਰਤ-ਨਿਊਜ਼ੀਲੈਂਡ ਦੀ ਜੋੜੀ ਨੇ ਬੁੱਧਵਾਰ ਨੂੰ ਮੁਕਾਬਲੇ 'ਚ ਪਹਿਲਾ ਸੈੱਟ 5-7 ਨਾਲ ਗੁਆਇਆ ਸੀ ਪਰ ਉਨ੍ਹਾਂ ਨੇ ਸਵੀਡਨ-ਫ੍ਰਾਂਸਿਸ ਜੋੜੀ ਦੇ ਖਿਲਾਫ ਦੂਜੇ ਸੈੱਟ 'ਚ ਵਾਪਸੀ ਕੀਤੀ। ਫਿਰ ਸੁਪਰ ਟਾਈ ਬ੍ਰੇਕਰ 'ਚ ਦਿਵਿਜ-ਆਰਟੇਮ ਨੇ 10-7 ਨਾਲ ਤੀਜਾ ਸੈੱਟ ਆਪਣੇ ਨਾਂ ਕਰਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।
IPL 2020 ਤੋਂ ਪਹਿਲਾਂ ਹੁਣ ਨਹੀਂ ਹੋਵੇਗਾ ਆਲ ਸਟਾਰ ਮੈਚ, ਵੱਡੀ ਵਜ੍ਹਾ ਆਈ ਸਾਹਮਣੇ
NEXT STORY