ਸਪੋਰਟਸ ਡੈਸਕ— ਪਹਿਲਵਾਨ ਅੰਸੂ ਮਲਿਕ (57 ਕਿਲੋਗ੍ਰਾਮ) ਨੇ ਰੈਂਕਿੰਗ ਸੀਰੀਜ਼ ਪ੍ਰਤੀਯੋਗਿਤਾ ਦੇ ਫਾਈਨਲ 'ਚ ਪਹੁੰਚ ਕੇ ਘੱਟੋ-ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ। 18 ਸਾਲ ਦੀ ਇਸ ਪਹਿਲਵਾਨ ਨੇ ਸੈਮੀਫਾਈਨਲ 'ਚ ਅਮਰੀਕਾ ਦੀ ਜੇਨਾ ਰੋਸ ਬੁਰਕਰਟ ਨੂੰ ਤਕਨੀਕੀ ਸ੍ਰੇਸ਼ਠਤਾ 'ਤੇ ਆਧਾਰ 'ਤੇ ਹਰਾਇਆ। ਖਿਤਾਬ ਲਈ ਅੰਸੂ ਦਾ ਸਾਹਮਣਾ ਨਾਈਜੀਰੀਆ ਦੀ ਓਡੁਨਾਇਓ ਫੋਲਾਸਾਡੇ ਐਡੇਕੁਰੋਯੋ ਨਾਲ ਹੋਵੇਗਾ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਟ੍ਰਾਇਲ 'ਚ ਹਰਾਉਣ ਵਾਲੀ ਸੋਨਮ ਮਲਿਕ (62 ਕਿਲੋਗ੍ਰਾਮ) ਪਹਿਲਾਂ ਹੀ ਮੁਕਬਾਲੇ 'ਚ ਅਮਰੀਕਾ ਦੀ ਮਾਸੇ ਐਲੇਨ ਕਿਲਟੀ ਤੋਂ ਹਾਰ ਗਈ। ਦਿਵਿਆ ਕਾਕਰਾਨ (68 ਕਿਲੋਗ੍ਰਾਮ) ਨੂੰ ਸੈਮੀਫਾਈਨਲ 'ਚ ਚੀਨ ਦੀ ਫੇਂਗ ਜੋਊ ਨੂੰ ਹਰਾਇਆ। ਉਹ ਹੁਣ ਕਾਂਸੀ ਤਮਗੇ ਲਈ ਖੇਡੇਗੀ।
ਕਬੱਡੀ ਜਗਤ 'ਚ ਸੋਗ ਦੀ ਲਹਿਰ, ਖਿਡਾਰੀ ਪੰਮਾ ਗਾਂਧਰਾ ਦੀ ਮੌਤ (ਵੀਡੀਓ)
NEXT STORY