ਸਪੋਰਟਸ ਡੈਸਕ- ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਤੇ ਯੂ. ਐੱਸ. ਓਪਨ ਚੈਂਪੀਅਨ ਦਾਨਿਲ ਮੇਦਵੇਦੇਵ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਡੇਵਿਸ ਕੱਪ ਫਾਈਨਲਸ 'ਚ ਆਪਣੇ ਦੇਸ਼ ਦੀਆਂ ਟੀਮਾਂ ਦੀ ਅਗਵਾਈ ਕਰਨਗੇ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਤੇ 2021 ਦੇ ਕੈਲੰਡਰ ਗ੍ਰੈਂਡਸਲੈਮ ਪੂਰਾ ਕਰਨ ਤੋਂ ਖੁੰਝਣ ਵਾਲੇ ਜੋਕੋਵਿਚ ਨੂੰ ਸਰਬੀਆਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫ਼ਿਲਿਪ ਕ੍ਰਾਜਿਨੋਵਿਚ, ਦੁਸਾਨ ਲਾਜੋਵਿਚ, ਲਾਸਲੋ ਜੇਰੇ ਤੇ ਮਿਓਮਿਰ ਦੇ ਕੇਕਮਾਨੋਵਿਚ ਨੂੰ ਟੀਮ 'ਚ ਰੱਖਿਆ ਗਿਆ ਹੈ।
ਯੂ. ਐੱਸ. ਓਪਨ 'ਚ ਜੋਕੋਵਿਚ ਨੂੰ ਹਰਾ ਕੇ ਕਰੀਅਰ ਦਾ ਪਹਿਲਾ ਗ੍ਰੈਂਡਸਲੈਮ ਖ਼ਿਤਾਬ ਹਾਸਲ ਕਰਨ ਵਾਲੇ ਵਿਸ਼ਵ 'ਚ ਨੰਬਰ ਦੋ ਮੇਦਵੇਦੇਵ ਰੂਸੀ ਟੀਮ ਦੀ ਅਗਵਾਈ ਕਰਨਗੇ ਜਿਸ 'ਚ ਨੰਬਰ 6 ਆਂਦਰੇ ਰੂਬਲੇਵ, ਨੰਬਰ 19 ਅਸਲਾਨ ਕਰਾਤਸੇਵ, ਨੰਬਰ 30 ਕਾਰੇਨ ਖਾਚਨੋਵ ਤੇ ਇਵਨੇਗੀ ਡੋਨਸਕੋਈ ਸ਼ਾਮਲ ਹਨ। ਮੈਡ੍ਰਿਡ, ਇਨਸਕ੍ਰਬ (ਆਸਟ੍ਰੀਆ) ਤੇ ਤੂਰਿਨ (ਇਟਲੀ) 'ਚ 25 ਨਵੰਬਰ ਤੋਂ ਇੰਡੋਰ ਹਾਰਡਕੋਰਟ 'ਤੇ ਸ਼ੁਰੂ ਹੋਣ ਵਾਲੇ ਗਰੁੱਪ ਪੜਾਅ ਦੇ ਮੈਚਾਂ 'ਚ 18 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਸ਼ਹਿਰਾਂ 'ਚ ਕੁਆਰਟਰ ਫਾਈਨਲ ਹੋਣ ਦੇ ਬਾਅਦ ਸੈਮੀਫ਼ਾਈਨਲ ਤੇ ਫਾ਼ਈਨਲ ਮੈਡ੍ਰਿਡ 'ਚ ਖੇਡੇ ਜਾਣਗੇ।
ਹੁਣ ਅਗਲੇ ਸਾਲ ਦੁੱਗਣੇ ਉਤਸ਼ਾਹ ਨਾਲ ਹੋਣਗੀਆਂ ਨਿਊਜ਼ੀਲੈਂਡ ਸਿੱਖ ਖੇਡਾਂ
NEXT STORY