ਲੰਡਨ–ਨੋਵਾਕ ਜੋਕੋਵਿਚ ਨੇ ਰੋਜਰ ਫੈਡਰਰ ਦਾ ਇਕ ਹੋਰ ਰਿਕਾਰਡ ਤੋੜ ਦਿੱਤਾ ਤੇ ਏ. ਟੀ. ਪੀ. ਟੂਰ ਦੀ ਕੰਪਿਊਟਰਾਈਜ਼ਡ ਰੈਂਕਿੰਗ ਵਿਚ ਨੰਬਰ ਇਕ ’ਤੇ ਰਹਿਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ। ਜੋਕੋਵਿਚ ਅਗਲੇ ਸਾਲ 37 ਸਾਲ ਦਾ ਹੋ ਜਾਵੇਗਾ। ਫੈਡਰਰ ਜੂਨ 2018 ਵਿਚ ਜਦੋਂ ਆਖਰੀ ਦਿਨ ਰੈਂਕਿੰਗ ਵਿਚ ਚੋਟੀ ’ਤੇ ਸੀ ਤਦ ਉਹ ਜੋਕੋਵਿਚ ਤੋਂ ਛੋਟਾ ਸੀ।
ਜੋਕੋਵਿਚ ਨੂੰ ਚੋਟੀ ’ਤੇ ਕੁਲ 420 ਹਫਤੇ ਹੋ ਗਏ ਹਨ ਜਦਕਿ ਫੈਡਰਰ 310 ਹਫਤਿਆਂ ਤਕ ਨੰਬਰ ਇਕ ’ਤੇ ਸੀ। ਜੋਕੋਵਿਚ ਨੇ ਪੁਰਸ਼ ਟੈਨਿਸ ਦੇ ਇਤਿਹਾਸ ਵਿਚ ਸਭ ਤੋਂ ਵੱਧ 24 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਫੈਡਰਰ ਦੇ ਨਾਂ 20 ਤੇ ਰਾਫੇਲ ਨਡਾਲ ਦੇ ਨਾਂ 22 ਖਿਤਾਬ ਹਨ। ਕੋਚ ਗੋਰਾਨ ਇਵਾਨੀਸੇਵਿਚ ਤੋਂ ਵੱਖ ਹੋਣ ਤੋਂ ਬਾਅਦ ਜੋਕੋਵਿਚ ਪਹਿਲਾ ਟੂਰਨਾਮੈਂਟ 26 ਮਈ ਨੂੰ ਫ੍ਰੈਂਚ ਓਪਨ ਖੇਡੇਗਾ। ਆਸਟ੍ਰੇਲੀਅਨ ਓਪਨ ਚੈਂਪੀਅਨ ਯਾਨਿਕ ਸਿਨੇਰ ਸੋਮਵਾਰ ਨੂੰ ਜਾਰੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਹੈ ਜਦਕਿ ਸਪੇਨ ਦਾ ਕਾਰਲੋਸ ਅਲਕਾਰਾਜ਼ ਤੀਜੇ ਨੰਬਰ ’ਤੇ ਹੈ। ਡਬਲਯੂ. ਟੀ. ਏ. ਰੈਂਕਿੰਗ ਵਿਚ ਇਗਾ ਸਵਿਯਾਤੇਕ ਚੋਟੀ ’ਤੇ ਹੈ। ਏਰੀਨਾ ਸਬਾਲੇਂਕਾ ਦੂਜੇ ਤੇ ਕੋਕੋ ਗਾਫ ਤੀਜੇ ਸਥਾਨ ’ਤੇ ਹੈ।
IPL 2024 SRH vs PBKS : ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 183 ਦੌੜਾਂ ਦਾ ਟੀਚਾ
NEXT STORY