ਨਿਊਯਾਰਕ : ਵਿੰਬਲਡਨ ਚੈਂਪੀਅਨ ਨੋਵਾਰਕ ਜੋਕੋਵਿਚ ਨੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਵਿਚ ਵੀ ਆਪਣੀ ਸ਼ਾਨਦਾਰ ਲੈਅ ਬਰਕਰਾਰ ਰਖਦੇ ਹੋਏ ਆਸਾਨ ਜਿੱਤ ਦੇ ਨਾਲ ਚੌਥੇ ਦੌਰ ਵਿਚ ਜਗ੍ਹਾ ਬਣਾ ਲਈ ਜਦਕਿ ਮਹਿਲਾਵਾਂ ਵਿਚ ਚੋਟੀ ਦਰਜਾ ਖਿਡਾਰੀਆਂ ਦੇ ਲਗਾਤਾਰ ਉਲਟਫੇਰ ਵਿਚਾਲੇ ਪੰਜਵੀਂ ਸੀਡ ਪੇਤਰਾ ਕਵੀਤੋਵਾ ਹਾਰ ਕੇ ਬਾਹਰ ਹੋ ਗਈ।

ਸਰਬੀਆ ਦੇ ਜੋਕੋਵਿਚ ਨੇ ਫ੍ਰਾਂਸ ਦੇ ਸਟਾਰ ਖਿਡਾਰੀ ਰਿਚਰਡ ਗਾਸਕੇ ਨੂੰ ਲਗਾਤਾਰ ਸੈੱਟਾਂ ਵਿਚ 6-2, 6-3, 6-3 ਨਾਲ ਹਰਾ ਕੇ ਪੁਰਸ਼ ਸਿੰਗਲ ਦੇ ਤੀਜੇ ਦੌਰ ਦਾ ਮੁਕਾਬਲਾ ਜਿੱਤ ਲਿਆ ਹੈ। 6ਵੀਂ ਸੀਡ ਜੋਕੋਵਿਚ ਨੂੰ ਸ਼ੁਰੂਆਤੀ ਮੈਚ ਵਿਚ ਵਿਰੋਧੀ ਖਿਡਾਰੀਆਂ ਨੂੰ ਹਰਾਉਣ ਲਈ ਚਾਰ ਸੈੱਟਾਂ ਤੱਕ ਜੂਝਣਾ ਪਿਆ ਸੀ। ਹਾਲਾਂਕਿ ਇਸ ਸਾਲ ਦੇ ਵਿੰਬਲਡਨ ਚੈਂਪੀਅਨ ਨੇ ਆਰਥਰ ਐਸ਼ ਸਟੇਡੀਅਮ ਵਿਚ 26ਵੀਂ ਸੀਡ ਖਿਡਾਰੀਆਂ ਖਿਲਾਫ ਇਕ ਪਾਸੜ ਪ੍ਰਦਰਸ਼ਨ ਕੀਤਾ ਅਤੇ 2 ਘੰਟੇ 11 ਮਿੰਟਾਂ ਵਿਚ ਜਿੱਤ ਦਰਜ ਕਰ ਲਈ।

ਜੋਕੋਵਿਚ ਨੇ ਮੈਚ ਤੋਂ ਬਾਅਦ ਕਿਹਾ, '' ਇਸ ਹਫਤੇ ਇਹ ਮੇਰਾ ਸਭ ਤੋਂ ਚੰਗਾ ਮੈਚ ਸੀ। ਵਿੰਬਲਡਨ ਦੇ ਬਾਅਦ ਤੋਂ ਹਾਰਡ ਕੋਰਟ 'ਤੇ ਇਹ ਮੇਰਾ ਪਹਿਲਾ ਪ੍ਰਦਰਸ਼ਨ ਰਿਹਾ। ਸਰਬੀਆਈ ਖਿਡਾਰੀ ਨੇ ਪਹਿਲੇ ਸਰਵ ਵਿਚ 75 ਫੀਸਦੀ ਅੰਕ ਲਏ ਅਤੇ ਮੈਚ ਵਿਚ 32 ਵਿਨਰਸ ਲਗਾਏ ਅਤੇ ਮੈਚ ਵਿਚ ਸਾਰੇ ਪੰਜ ਬ੍ਰੇਕ ਅੰਕ ਬਚਾਏ ਜਦਕਿ 32 ਸਾਲ ਦੇ ਗਾਸਕੇ ਨੂੰ 47 ਬੇਜਾ ਭੂਲਾਂ ਮਹਿੰਗੀਆਂ ਪਈਆਂ। ਸਰਬੀਆਈ ਖਿਡਾਰੀ ਦੀ ਗਾਸਕੇ ਖਿਲਾਫ ਇਹ ਕਰੀਅਰ ਦਾ 14ਵਾਂ ਮੈਚ ਸੀ ਜਿਸ ਵਿਚ ਉਸ ਦੀ 13ਵੀਂ ਜਿੱਤ ਹੈ। ਜੋਕੋਵਿਚ ਨੇ ਗਾਸਕੇ ਖਿਲਾਫ ਆਖਰੀ 11 ਮੈਚ ਸਾਰੇ ਜਿੱਤੇ ਹਨ। 13 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਦੀ ਹੁਣ ਕੁਆਰਟਰ-ਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਰੇਜਰ ਫੈਡਰਰ ਨਾਲ ਭਿੜਨ ਦੀ ਸੰਭਾਵਨਾ ਹੈ ਜਿਸ ਨੇ ਦਿਨ ਦੇ ਇਕ ਹੋਰ ਮੈਚ ਵਿਚ ਨਿਕ ਕਿਰਗਿਓਸ ਨੂੰ ਲਗਾਤਾਰ ਸੈੱਟਾਂ ਵਿਚ ਹਰਾਇਆ। ਜੋਕੋਵਿਚ ਹੁਣ ਚੌਥੇ ਰਾਊਂਡ ਵਿਚ ਗੈਰ ਦਰਜਾ ਪ੍ਰਾਪਤ ਪਰਤਗਾਲ ਦੇ ਜੇਓ ਸੋਸਾ ਨਾਲ ਭਿੜਨਗੇ।

ਜਾਣੋ, B'day Boy ਇਸ਼ਾਂਤ ਸ਼ਰਮਾ ਦੇ ਕ੍ਰਿਕਟ ਕਰੀਅਰ ਬਾਰੇ ਕੁਝ ਖਾਸ ਗੱਲਾਂ
NEXT STORY