ਕਰਾਚੀ- ਪਾਕਿਸਤਾਨ ਸੁਪਰ ਲੀਗ 2020 ਦਾ ਕੁਆਲੀਫਾਇਰ ਮੈਚ ਮੁਲਤਾਨ ਸੁਲਤਾਂਸ ਤੇ ਕਰਾਚੀ ਕਿੰਗਜ਼ ਦੇ ਵਿਚਾਲੇ ਖੇਡਿਆ ਗਿਆ। ਕਰਾਚੀ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਅਜਿਹੇ 'ਚ ਮੁਲਤਾਨ ਸੁਲਤਾਂਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 20 ਓਵਰਾਂ 'ਚ 7 ਵਿਕਟਾਂ 'ਤੇ 141 ਦੌੜਾਂ ਬਣਾਈਆਂ। ਬੋਪਾਰਾ ਨੇ 31 ਗੇਂਦਾਂ 'ਤੇ 40 ਦੌੜਾਂ ਦੀ ਪਾਰੀ ਖੇਡੀ। ਕਰਾਚੀ ਕਿੰਗਜ਼ ਵਲੋਂ ਬਾਬਰ ਆਜ਼ਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਜਿੱਤ ਦੇ ਦਰਵਾਜ਼ੇ 'ਤੇ ਪਹੁੰਚਾ ਦਿੱਤਾ।
ਇਕ ਪਾਸੇ ਜਿੱਥੇ ਮੈਚ 'ਚ ਬਾਬਰ ਆਜ਼ਮ ਦੀ ਪਾਰੀ ਨੇ ਕ੍ਰਿਕਟ ਫੈਂਸ ਦਾ ਦਿਲ ਜਿੱਤਿਆ ਤਾਂ ਦੂਜੇ ਪਾਸੇ ਮੈਦਾਨ 'ਤੇ ਇਕ ਕੁੱਤੇ ਦੇ ਆਉਣ ਨਾਲ ਕੁਝ ਦੇਰ ਮੈਚ ਨੂੰ ਰੋਕਣਾ ਪਿਆ। ਕੁੱਤੇ ਨੂੰ ਫਿਰ ਜਲਦੀ ਨਾਲ ਮੈਦਾਨ ਤੋਂ ਬਾਹਰ ਕੱਢਿਆ ਤੇ ਮੈਚ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਪਰ ਸੋਸ਼ਲ ਮੀਡੀਆ 'ਤੇ ਕੁੱਤੇ ਦੇ ਮੈਦਾਨ 'ਤੇ ਆਉਣ ਦੀ ਚਰਚਾ ਖੂਬ ਹੋ ਰਹੀ ਹੈ।
ਖੇਡ ਮੰਤਰਾਲਾ ਨੇ ਹਾਕੀ ਓਲੰਪੀਅਨ ਐੱਮ. ਪੀ. ਸਿੰਘ ਦੇ ਇਲਾਜ ਲਈ ਜਾਰੀ ਕੀਤੇ 10 ਲੱਖ ਰੁਪਏ
NEXT STORY