ਭੋਪਾਲ- ਦੇਸ਼ ਭਰ ਦੀਆਂ 24 ਟੀਮਾਂ ਸੋਮਵਾਰ ਤੋਂ ਪਹਿਲੀ ਸਬ-ਜੂਨੀਅਰ ਅਕੈਡਮੀ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਟੂਰਨਾਮੈਂਟ ਦੇ ਨਾਲ ਦੇਸ਼ 'ਚ ਘਰੇਲੂ ਹਾਕੀ ਸੈਸ਼ਨ ਦੀ ਸ਼ੁਰੂਆਤ ਵੀ ਹੋਈ। ਟੂਰਨਾਮੈਂਟ ਦੇ ਪਹਿਲੇ 6 ਦਿਨ ਪੂਲ ਪੜਾਅ ਦੇ ਮੈਚ ਹੋਣਗੇ। ਕੁਆਰਟਰ ਫਾਈਨਲ 10 ਅਕਤੂਬਰ, ਸੈਮੀਫਾਈਨਲ 12 ਅਕਤੂਬਰ ਤੇ ਮੈਡਲ ਪੜਾਅ ਦੇ ਮੈਚ 13 ਅਕਤੂਬਰ ਨੂੰ ਖੇਡੇ ਜਾਣਗੇ। ਇਸ 'ਚ ਹਿੱਸਾ ਲੈਣ ਵਾਲੀਆਂ ਟੀਮਾਂ 'ਚ ਬਰਾਰ ਹਾਕੀ ਅਕੈਡਮੀ ਵਿਦਰਭ ਅਮਰਾਵਤੀ, ਨੌਸੇਨਾ ਟਾਟਾ ਹਾਕੀ ਅਕੈਡਮੀ- ਜਮਸ਼ੇਦਪੁਰ ਅਤੇ ਓਡਿਸ਼ਾ ਨੌਸੇਨਾ ਟਾਟਾ ਹਾਕੀ ਸੈਂਟਰ ਪੂਲ-ਏ 'ਚ ਸ਼ਾਮਲ ਹਨ। ਪੂਲ-ਬੀ 'ਚ ਭਾਈ ਬਲਹੋ ਹਾਕੀ ਅਕੈਡਮੀ ਭਗਤਾ, ਨਾਮਧਾਰੀ ਇਲੈਵਨ, ਓਲੰਪੀਅਨ ਵਿਵੇਕ ਸਿੰਘ ਹਾਕੀ ਅਕੈਡਮੀ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ
ਪੂਲ-ਸੀ ਵਿਚ ਚੀਮਾ ਹਾਕੀ ਅਕੈਡਮੀ, ਮੁੰਬਈ ਸਕੂਲ ਸਪੋਰਟਸ ਐਸੋਸੀਏਸ਼ਨ, ਰਾਜਾ ਕਰਣ ਹਾਕੀ ਸਟੇਡੀਅਮ ਤੇ ਪੂਲ ਡੀ ਵਿਚ ਸਿਟੀਜਨ ਹਾਕੀ ਇਲੈਵਨ, ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਾਰਖਰ-ਲੁਧਿਆਣਾ ਤੇ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਹਨ। ਪੂਲ ਈ ਵਿਚ ਧਿਆਨ ਚੰਦ ਹਾਕੀ ਅਕੈਡਮੀ, ਮਾਰਕੰਡੇਸ਼ਵਰ ਹਾਕੀ, ਸਾਈ ਸਪੋਰਟਸ ਅਥਾਰਟੀ ਆਫ ਇੰਡੀਆ ਅਕੈਡਮੀ, ਮਾਲਵਾ ਹਾਕੀ ਅਕੈਡਮੀ ਹਨੁਮਾਨਗੜ੍ਹ ਅਤੇ ਐੱਸ. ਜੀ. ਪੀ. ਸੀ. ਹਾਕੀ ਅਕੈਡਮੀ ਸ਼ਾਮਲ ਹਨ। ਪੂਲ ਜੀ ਵਿਚ ਐੱਸ. ਏ. ਆਰ. ਹਾਕੀ ਅਕੈਡਮੀ, ਮੱਧ ਪ੍ਰਦੇਸ਼ ਹਾਕੀ ਅਕੈਡਮੀ, ਤਾਮਿਲਨਾਡੂ ਹਾਕੀ ਅਕੈਡਮੀ ਜਦਕਿ ਪੂਲ ਐੱਚ ਵਿਚ ਐੱਚ. ਆਈ. ਐੱਮ. ਅਕੈਡਮੀ, ਜੈ ਭਾਰਤ ਹਾਕੀ ਅਕੈਡਮੀ ਅਤੇ ਵਾਦੀਪੱਟੀ ਰਾਜਾ ਹਾਕੀ ਅਕੈਡਮੀ ਖਿਤਾਬ ਦੇ ਲਈ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ
NEXT STORY