ਸਪੋਰਟਸ ਡੈਸਕ- ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਐਸ਼ੇਜ਼ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਟੈਸਟ 21 ਨਵੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ ਪਰ ਟੀਮ ਦੇ ਐਲਾਨ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਇਕ ਨਾਂ 'ਤੇ ਟਿਕ ਗਈਆਂ- ਮਿਸ਼ੇਲ ਮਾਰਸ਼। ਵਨਡੇ ਅਤੇ ਟੀ-20 ਟੀਮ ਦੇ ਕਪਤਾਨ ਹੋਣ ਦੇ ਬਾਵਜੂਦ ਮਾਰਸ਼ ਨੂੰ ਪਹਿਲੇ ਹੀ ਟੈਸਟ ਦੀ ਟੀਮ 'ਚ ਜਗ੍ਹਾ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲੀਆ '6 ਬੀਅਰਾਂ ਵਾਲੀ ਟਿਪਣੀ' ਇਸ ਫੈਸਲੇ ਦੀ ਵੱਡੀ ਵਜ੍ਹਾ ਹੈ।
ਮਿਸ਼ੇਲ ਮਾਰਸ਼ ਦਾ ਵਿਵਾਦਿਤ ਬਿਆਨ
ਪਿਛਲੇ ਮਹੀਨੇ ਮਾਰਸ਼ ਨੇ ਇਕ ਇੰਟਰਵਿਊ 'ਚ ਮਜ਼ਾਕ ਕਰਦੇ ਹੋਏ ਕਿਹਾ ਸੀ ਕਿ ਪਰਥ ਟੈਸਟ ਦੇ ਪਹਿਲੇ ਦਿਨ ਲੰਚ ਤਕ ਮੈਂ 6 ਬੀਅਰਾਂ ਪੀ ਚੁੱਕਾ ਹੋਵਾਂਗਾ। ਇਹ ਬਿਆਨ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ। ਆਸਟ੍ਰੇਲੀਆ ਦੇ ਕ੍ਰਿਕਟ ਪ੍ਰੇਮੀਆਂ, ਸਾਬਕਾ ਖਿਡਾਰੀਆਂ ਅਤੇ ਪ੍ਰੈੱਸ 'ਚ ਇਸ 'ਤੇ ਕਾਫੀ ਹੰਗਾਮਾ ਹੋਇਆ। ਕਿਹਾ ਗਿਆ ਕਿ ਇਹ ਟਿਪਣੀ ਟੈਸਟ ਮੈਚ ਦੀ ਗੰਭੀਰਤਾ ਅਤੇ ਟੀਮ ਦੇ ਅਕਸ ਦੇ ਖਿਲਾਫ ਹੈ ਅਤੇ ਸ਼ਾਇਦ ਇਹੀ ਮਜ਼ਾਕ ਹੁਣ ਉਨ੍ਹਾਂ ਦੇ ਕਰੀਅਰ 'ਤੇ ਭਾਰੀ ਪੈ ਗਿਆ।
ਸਿਲੈਕਟਰ ਜੋਰਜ ਬੇਲੀ ਦਾ ਵੱਡਾ ਬਿਆਨ
ਆਸਟ੍ਰੇਲੀਆ ਦੇ ਚੀਫ ਸਿਲੈਕਟਰ ਜੋਰਜ ਬੇਲੀ ਨੇ ਟੀਮ ਚੁਣ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਇਸ ਮੁੱਦੇ 'ਤੇ ਸਵਾਲ ਪੁੱਛੇ ਜਾਣ 'ਤੇ ਕਿਹਾ ਕਿ ਅਸੀਂ ਆਈਸੀਸੀ ਨਾਲ ਗੱਲ ਕਰ ਰਹੇ ਸੀ ਕਿਉਂਕਿ ਅੰਪਾਇਰਾਂ ਲਈ ਮੈਦਾਨ 'ਚ ਬ੍ਰੈਥਲਾਈਜ਼ਰ ਲੈ ਕੇ ਜਾਣਾ ਸੰਭਵ ਨਹੀਂ। ਜੇਕਰ ਮਾਰਸ਼ ਪਹਿਲੇ ਗੇਂਦ ਸੁੱਟੇ ਜਾਣ ਤਕ 6 ਬੀਅਰਾਂ ਪੀ ਚੁੱਕੇ ਹੋਣਗੇ, ਉਹ ਮੁਸ਼ਕਿਲ ਵਾਲੀ ਗੱਲ ਹੋਵੇਗੀ।
ਇਹ ਗੱਲ ਉਨ੍ਹਾਂ ਨੇ ਹੱਸਦੇ ਹੋਏ ਆਖੀ ਪਰ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਾਸਾ-ਮਜ਼ਾਕ ਨਹੀਂ, ਸਗੋਂ ਸਾਫ ਸੰਕੇਤ ਸੀ ਕਿ ਅਜਿਹੇ ਬਿਨਾਂ ਚੋਣ ਨੂੰ ਪ੍ਰਭਾਵਿਤ ਕਰਦੇ ਹਨ।
ICC ਦਾ ਇਤਿਹਾਸਕ ਫੈਸਲਾ: World Cup 'ਚ ਕੀਤਾ ਵੱਡਾ ਬਦਲਾਅ, ਟੀਮਾਂ ਦੀ ਗਿਣਤੀ 'ਚ ਹੋਇਆ ਵਾਧਾ
NEXT STORY