ਓਸਲੋ, ਨਾਰਵੇ (ਨਿਕਲੇਸ਼ ਜੈਨ)-ਪਹਿਲਾ ਸ਼ਤਰੰਜ ਈ-ਸਪੋਰਸ ਓਸਲੋ ਸਪੋਰਟਸ ਕੱਪ ਦਾ ਆਖ਼ਰੀ ਰਾਊਂਡ ਉਲਟਫੇਰ ਤੇ ਰੋਮਾਂਚ ਨਾਲ ਭਰਿਆ ਰਿਹਾ। ਸਾਰੀਆਂ ਦੀਆਂ ਨਿਗਾਹਾਂ ਵਿਸ਼ਵ ਚੈਂਪੀਅਨ ਨਾਰਵੇ ਦੇ ਮੇਗਨਸ ਕਾਰਲਸਨ ਤੇ ਭਾਰਤ ਦੇ ਪ੍ਰਗਿਆਨੰਧਾ 'ਤੇ ਸਨ ਪਰ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਖ਼ਿਤਾਬ ਪੋਲੈਂਡ ਦੇ ਯਾਨ ਸ਼ਿਸ਼ਟੋਫ ਡੂੜਾ ਨੇ ਆਪਣੇ ਨਾਂ ਕਰ ਲਿਆ। ਆਖ਼ਰੀ ਰਾਊਂਡ 'ਚ ਸਭ ਤੋਂ ਅੱਗੇ ਚਲ ਰਹੇ ਦੋਵੇਂ ਖਿਡਾਰੀ ਕਾਰਲਸਨ ਤੇ ਪ੍ਰਗਿਆਨੰਧਾ ਆਪੋ-ਆਪਣੇ ਮੁਕਾਬਲੇ ਹਾਰ ਗਏ।
ਕਾਰਲਸਨ ਨੂੰ ਅਜਰਬੈਜਾਨ ਦੇ ਸ਼ਕਰੀਆਰ ਮਮੇਦਧਾਰੋਵ ਨੇ ਪਹਿਲਾ ਮੈਚ ਡਰਾਅ ਖੇਡਣ ਦੇ ਬਾਅਦ ਲਗਾਤਾਰ ਦੋ ਰੈਪਿਡ ਮੁਕਾਬਲਿਆਂ 'ਚ ਮਾਤ ਦੇ ਕੇ 2.5-0.5 ਨਾਲ ਹਰਾ ਦਿੱਤਾ ਜਦਕਿ ਪ੍ਰਗਿਆਨੰਧਾ ਨੂੰ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਪਹਿਲੇ ਤੇ ਤੀਜੇ ਰੈਪਿਡ 'ਚ ਮਾਤ ਦੇ ਕੇ ਇਸੇ ਫਰਕ ਨਾਲ ਹਰਾ ਦਿੱਤਾ ਤੇ ਇਸ ਤਰ੍ਹਾਂ ਦੋਵੇਂ 12 ਅੰਕਾਂ 'ਤੇ ਰੁਕ ਗਏ।

ਇਸ ਦੇ ਨਾਲ ਹੀ ਪਿਛਲੇ ਮੁਕਾਬਲੇ 'ਚ ਪ੍ਰਗਿਆਨੰਧਾ ਨੂੰ ਹਰਾਉਣ ਵਾਲੇ ਡੂੜਾ ਨੇ ਕੈਨੇਡਾ ਦੇ ਐਰਿਕ ਹੇਨਸੇਨ ਨੂੰ 2.5-0.5 ਨਾਲ ਹਰਾਉਂਦੇ ਹੋਏ ਕੁਲ 14 ਅੰਕ ਬਣਾ ਲਏ ਤੇ ਉਹ ਪ੍ਰਤੀਯੋਗਿਤਾ ਜਿੱਤਣ 'ਚ ਸਫਲ ਰਹੇ ਜਦਕਿ ਟਾਈਬ੍ਰੇਕ 'ਚ ਨੀਦਰਲੈਂਡ ਦੇ ਵਾਨ ਫਾਰੇਸਟ ਨੂੰ ਵੀਅਤਨਾਮ ਦੇ ਕੇ. ਲੇ ਕੁਯਾਂਗ ਲਿਮ ਨੇ 3.5-2.5 ਨਾਲ ਹਰਾਉਂਦੇ ਹੋਏ ਕੁਲ 13 ਅੰਕ ਬਣਾ ਕੇ ਦੂਜੇ ਸਥਾਨ 'ਤੇ ਰਹੇ। ਟਾਈਬ੍ਰੇਕ ਦੇ ਆਧਾਰ 'ਤੇ ਕਾਰਲਸਨ ਨੂੰ ਤੀਜੇ ਤੇ ਪ੍ਰਗਿਆਨੰਧਾ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ। ਮਮੇਦਧਾਰੋਵ 11 ਅੰਕ ਬਣਾ ਕੇ ਪੰਜਵੇਂ, ਜਾਰਡਨ 10 ਅੰਕ ਬਣਾ ਕੇ ਛੇਵੇਂ, ਅਨੀਸ਼ ਗਿਰੀ 9 ਅੰਕ ਬਣਾ ਕੇ ਸਤਵੇਂ ਤੇ ਐਰਿਕ 3 ਅੰਕ ਬਣਾ ਕੇ ਆਖ਼ਰੀ ਸਥਾਨ 'ਤੇ ਰਹੇ।
ਮੈਨਚੈਸਟਰ ਯੂਨਾਈਟਿਡ ਤੇ ਚੇਲਸੀ ਨੇ ਡਰਾਅ ਖੇਡਿਆ
NEXT STORY