ਕੋਇੰਬਟੂਰ: ਮੱਧ ਖੇਤਰ ਦੇ ਤੇਜ਼ ਗੇਂਦਬਾਜ਼ ਵੈਂਕਟੇਸ਼ ਅਈਅਰ ਸ਼ੁੱਕਰਵਾਰ ਨੂੰ ਇੱਥੇ ਦਲੀਪ ਟਰਾਫੀ ਮੈਚ ਦੌਰਾਨ ਪੱਛਮੀ ਖੇਤਰ ਦੇ ਤੇਜ਼ ਗੇਂਦਬਾਜ਼ ਚਿੰਤਨ ਗਜਾ ਦੇ ਥ੍ਰੋਅ ਨਾਲ ਜ਼ਖਮੀ ਹੋ ਗਿਆ, ਜਿਸ ਕਾਰਨ ਮੈਦਾਨ 'ਤੇ ਐਂਬੂਲੈਂਸ ਬੁਲਾਉਣੀ ਪਈ। ਗਜਾ ਦੀ ਗੇਂਦ ਅਈਅਰ ਦੇ ਸਿਰ 'ਤੇ ਲੱਗੀ, ਜਿਸ ਕਾਰਨ ਇਸ ਆਲਰਾਊਂਡਰ ਨੂੰ ਮੈਦਾਨ ਤੋਂ ਬਾਹਰ ਆਉਣਾ ਪਿਆ।
ਬੀਤੇ ਕੁਝ ਸਮੇਂ ਤੋਂ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਅਈਅਰ ਨੇ ਗਜਾ ਦੀ ਗੇਂਦ 'ਤੇ ਛੱਕਾ ਲਗਾ ਕੇ ਖਾਤਾ ਖੋਲ੍ਹਿਆ ਅਤੇ ਉਸ ਨੇ ਫਿਰ ਗਜਾ ਦੀ ਗੇਂਦ 'ਤੇ ਸ਼ਾਟ ਲਾਇਆ ਜਿਸ ਨੂੰ ਉਸ ਨੇ ਅਈਅਰ ਵੱਲ ਸੁੱਟ ਦਿੱਤਾ ਜੋ ਅਈਅਰ ਨੂੰ ਲਗ ਗਈ ਅਤੇ ਬੱਲੇਬਾਜ਼ ਦਰਦ ਨਾਲ ਤੜਫਨ ਲੱਗਾ ਤੇ ਜ਼ਮੀਨ 'ਤੇ ਡਿੱਗ ਗਿਆ।
ਮੈਦਾਨ ਦੇ ਵਿਚਕਾਰ ਐਂਬੂਲੈਂਸ ਬੁਲਾਈ ਗਈ ਅਤੇ ਸਟ੍ਰੈਚਰ ਵੀ ਬਾਹਰ ਕੱਢਿਆ ਗਿਆ, ਇਸ ਤੋਂ ਬਾਅਦ 27 ਸਾਲਾ ਅਈਅਰ ਨੇ ਮੈਦਾਨ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ। ਅਈਅਰ ਫਿਰ ਬੱਲੇਬਾਜ਼ੀ ਕਰਨ ਆਏ ਪਰ 14 ਦੌੜਾਂ ਹੀ ਬਣਾ ਸਕੇ। ਹਾਲਾਂਕਿ ਫੀਲਡਿੰਗ ਲਈ ਅਈਅਰ ਦੀ ਜਗ੍ਹਾ ਅਸ਼ੋਕ ਮਨੇਰੀਆ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਦਿਨ ਮੋਹਾਲੀ 'ਚ ਭਿੜਨਗੇ ਭਾਰਤ-ਆਸਟ੍ਰੇਲੀਆ, ਚੰਡੀਗੜ੍ਹ ਪੁੱਜੀ ਆਸਟ੍ਰੇਲੀਆ ਟੀਮ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ
NEXT STORY