ਬੈਂਗਲੁਰੂ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ 26 ਮਈ ਤੋਂ ਸ਼ੁਰੂ ਹੋਣ ਵਾਲੇ ਪ੍ਰੋ ਲੀਗ ਮੈਚਾਂ ਦੇ ਯੂਰਪੀਅਨ ਦੌਰੇ ’ਤੇ ਉਸਦੀ ਟੀਮ ਦਾ ਧਿਆਨ ਏਸ਼ੀਆਈ ਖੇਡਾਂ ’ਤੇ ਹੋਵੇਗਾ। ਏਸ਼ੀਆਈ ਖੇਡਾਂ ਹਾਕੀ ਦੀ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ।
ਟੀਮ ਯੂਰਪੀਅਨ ਦੌਰ ਦੇ ਪਹਿਲੇ ਗੇੜ ਲਈ ਸੋਮਵਾਰ ਨੂੰ ਲੰਡਨ ਲਈ ਰਵਾਨਾ ਹੋਈ ਜਿੱਥੇ ਉਨ੍ਹਾਂ ਦਾ ਸਾਹਮਣਾ ਓਲੰਪਿਕ ਚੈਂਪੀਅਨ ਬੈਲਜੀਅਮ (26 ਮਈ ਅਤੇ 2 ਜੂਨ) ਅਤੇ ਮੇਜ਼ਬਾਨ ਗ੍ਰੇਟ ਬ੍ਰਿਟੇਨ (27 ਮਈ ਅਤੇ 3 ਜੂਨ) ਨਾਲ ਹੋਵੇਗਾ। ਟੀਮ ਫਿਰ ਨੀਦਰਲੈਂਡ (7 ਅਤੇ 10 ਜੂਨ) ਅਤੇ ਅਰਜਨਟੀਨਾ (8 ਅਤੇ 11 ਜੂਨ) ਦੇ ਖਿਲਾਫ ਆਪਣੇ ਮੈਚਾਂ ਲਈ ਆਈਂਡਹੋਵਨ ਜਾਵੇਗੀ।
ਇਹ ਵੀ ਪੜ੍ਹੋ : WTC Final : ਕੋਹਲੀ ਦੇ ਨਾਲ ਇਹ ਖਿਡਾਰੀ ਭਰਨਗੇ ਉਡਾਣ, ਨਹੀਂ ਜਾ ਸਕਣਗੇ ਇਹ 6 ਧਾਕੜ
ਹਰਮਨਪ੍ਰੀਤ ਨੇ ਬ੍ਰਿਟੇਨ ਰਵਾਨਾ ਹੋਣ ਤੋਂ ਪਹਿਲਾਂ ਕਿਹਾ,‘‘ਅਸੀਂ ਪ੍ਰੋ ਲੀਗ ਸੈਸ਼ਨ ਦੇ ਆਖਰੀ ਗੇੜ ਵੱਲ ਵੱਧ ਰਹੇ ਹਾਂ, ਸਾਡੇ ਕੋਲ ਮੈਚ ਕਾਫੀ ਮਹੱਤਵਪੂਰਨ ਹੋਣਗੇ। ਅਸੀਂ ਅਜੇ ਤਕ ਅੰਕ ਸੂਚੀ ਵਿਚ ਮਜ਼ਬੂਤ ਸਥਿਤੀ ਵਿਚ ਹਾਂ ਤੇ ਅਸਂ ਬਾਕੇ ਮੈਚਾਂ ਵਿਚ ਵੱਧ ਤੋਂ ਵੱਧ ਅੰਕ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।’’
ਭਾਰਤੀ ਕਪਤਾਨ ਨੇ ਕਿਹਾ,‘‘ਅਸੀਂ ਇਸ ਦੌਰੇ ਨੂੰ ਲੈ ਕੇ ਉਤਸ਼ਾਹਿਤ ਹਾਂ ਕਿਉਂਕਿ ਇਹ ਸਾਨੂੰ ਚੰਗੀਆਂ ਟੀਮਾਂ ਵਿਰੁੱਧ ਖੇਡਣ ਦਾ ਸ਼ਾਨਦਾਰ ਮੌਕਾ ਵੀ ਦਿੰਦਾ ਹੈ। ਇਹ ਮੈਚ ਸਾਡੇ ਲਈ ਅਸਲੀਅਤ ਵਿਚ ਮਹੱਤਵਪੂਰਨ ਹੋਣਗੇ ਕਿਉਂਕਿ ਅਸੀਂ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਮਹੱਤਵਪੂਰਨ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੇ ਹਾਂ।’’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WTC Final : ਕੋਹਲੀ ਦੇ ਨਾਲ ਇਹ ਖਿਡਾਰੀ ਭਰਨਗੇ ਉਡਾਣ, ਨਹੀਂ ਜਾ ਸਕਣਗੇ ਇਹ 6 ਧਾਕੜ
NEXT STORY