ਨਵੀਂ ਦਿੱਲੀ– ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਉਨ੍ਹਾਂ ਭਾਰਤੀ ਖਿਡਾਰੀਆਂ ਵਿਚ ਸ਼ਾਮਲ ਹੈ, ਜਿਹੜੇ ਆਸਟਰੇਲੀਆ ਵਿਰੁੱਧ ਲੰਡਨ ਦੇ ਓਵਲ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਲਈ ਮੰਗਲਵਾਰ ਨੂੰ ਤੜਕੇ ਇੰਗਲੈਂਡ ਰਵਾਨਾ ਹੋਣਗੇ। ਕੋਹਲੀ ਦਾ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਾਥੀ ਮੁਹੰਮਦ ਸਿਰਾਜ ਵੀ ਉਸੇ ਫਲਾਈਟ ਰਾਹੀਂ ਲੰਡਨ ਪਹੁੰਚੇਗਾ।
ਇਹ ਵੀ ਪੜ੍ਹੋ : ਕੋਹਲੀ ਨੇ ਇਸ ਮਾਮਲੇ 'ਚ ਕ੍ਰਿਸ ਗੇਲ ਨੂੰ ਛੱਡਿਆ ਪਿੱਛੇ, ਹਾਸਲ ਕੀਤਾ ਇਹ ਮੁਕਾਮ
ਇੰਗਲੈਂਡ ਰਵਾਨਾ ਹੋਣ ਵਾਲੇ ਪਹਿਲੇ ਬੈਚ ਵਿਚ ਸਪਿਨਰ ਆਰ. ਅਸ਼ਵਿਨ ਤੇ ਅਕਸ਼ਰ ਪਟੇਲ ਅਤੇ ਆਲਰਾਊਂਡਰ ਸ਼ਾਰਦੁਲ ਠਾਕੁਰ ਤੋਂ ਇਲਾਵਾ ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲਾ ਸਹਿਯੋਗੀ ਸਟਾਫ ਵੀ ਸ਼ਾਮਲ ਹੈ। ਡਬਲਯੂ. ਟੀ ਸੀ. ਫਾਈਨਲ 7 ਤੋਂ 11 ਜੂਨ ਵਿਚਾਲੇ ਓਵਲ ਵਿਚ ਖੇਡਿਆ ਜਾਵੇਗਾ। ਜਿਨ੍ਹਾਂ ਖਿਡਾਰੀਆਂ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਅ ਆਫ ਵਿਚ ਪਹੁੰਚੀ ਹੈ ਹੈ, ਉਹ ਬਾਅਦ ਵਿਚ ਇੰਗਲੈਂਡ ਪਹੁੰਚਣਗੇ। ਇਨ੍ਹਾਂ ਖਿਡਾਰੀਆਂ ਵਿਚ ਕਪਤਾਨ ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਮੁਹੰਮਦ ਸ਼ੰਮੀ, ਕੇ. ਐੱਸ. ਭਰਤ ਤੇ ਅਜਿੰਕਯ ਰਹਾਨੇ ਸ਼ਾਮਲ ਹਨ।
ਇਹ ਵੀ ਪੜ੍ਹੋ : IPL 2023 : ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗੀ ਪਲੇਅ ਆਫ ਦੀ ਜੰਗ, ਜਾਣੋ ਕਿਹੜੀ ਟੀਮ, ਕਿਸ ਦਿਨ ਤੇ ਕਿਸ ਨਾਲ ਭਿੜੇਗੀ
ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ ਪਹਿਲਾਂ ਹੀ ਇੰਗਲੈਂਡ ਵਿਚ ਕਾਊਂਟੀ ਕ੍ਰਿਕਟ ਖੇਡ ਰਿਹਾ ਹੈ। ਭਾਰਤ ਦੇ ਜ਼ਿਆਦਾਤਰ ਖਿਡਾਰੀ ਦੋ ਮਹੀਨੇ ਤਕ ਆਈ. ਪੀ. ਐੱਲ. ਖੇਡਣ ਤੋਂ ਬਾਅਦ ਡਬਲਯੂ. ਟੀ. ਸੀ. ਦਾ ਫਾਈਨਲ ਖੇਡਣ ਲਈ ਉਤਰਨਗੇ ਜਦਕਿ ਇਸ ਮਹੱਤਵਪੂਰਨ ਮੈਚ ਲਈ ਆਸਟਰੇਲੀਆਈ ਟੀਮ ਵਿਚ ਸ਼ਾਮਲ ਖਿਡਾਰੀਆਂ ਵਿਚੋਂ ਸਿਰਫ 3 ਖਿਡਾਰੀ ਹੀ ਇਸ ਟੀ-20 ਲੀਗ ਵਿਚ ਖੇਡ ਰਹੇ ਹਨ। ਭਾਰਤ 2021 ਵਿਚ ਡਬਲਯੂ. ਟੀ. ਸੀ. ਵਿਚ ਉਪ ਜੇਤੂ ਰਿਹਾ ਸੀ। ਉਹ ਪਿਛਲੇ 10 ਸਾਲਾਂ ਵਿਚ ਪਹਿਲੀ ਆਈ. ਸੀ. ਸੀ. ਟਰਾਫੀ ਜਿੱਤਣ ਦੇ ਟੀਚੇ ਨਾਲ ਮੈਦਾਨ ’ਤੇ ਉਤਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਕੱਪ ਅੰਡਰ-20: ਇਟਲੀ ਨੇ ਬ੍ਰਾਜ਼ੀਲ ਨੂੰ ਅਤੇ ਜਾਪਾਨ ਨੇ ਸੇਨੇਗਲ ਨੂੰ ਹਰਾਇਆ
NEXT STORY