ਨਵੀਂ ਦਿੱਲੀ— ਭਾਰਤੀ ਦੌੜਾਕ ਅਤੇ ਰਾਸ਼ਟਰੀ ਚੈਂਪੀਅਨ ਦੁਤੀ ਚੰਦ ਨੇ ਵੱਡੀ ਸਪੋਰਟਸ ਕੰਪਨੀ ਪਿਊਮਾ ਨਾਲ ਕਰਾਰ ਕੀਤਾ ਹੈ ਜੋ ਦੁਨੀਆ ਦੇ ਮਹਾਨ ਦੌੜਾਕ ਉਸੇਨ ਬੋਲਟ ਦੀ ਪ੍ਰਾਯੋਜਕ ਕੰਪਨੀ ਵੀ ਹੈ। ਪਿਊਮਾ ਨਾਲ ਕਰਾਰ ਦੇ ਬਾਅਦ ਇਸ ਯੁਵਾ ਦੌੜਾਕ ਨੂੰ ਖਾਸ ਤੌਰ 'ਤੇ ਬਣਾਇਆ ਗਿਆ ਪਰਫਾਰਮੈਂਸ ਗੀਅਰ ਮਿਲੇਗਾ ਤਾਂ ਜੋ ਹਰ ਰੋਜ਼ ਤੇਜ਼, ਮਜ਼ਬੂਤ ਅਤੇ ਬਿਹਤਰ ਬਣਨ ਦੀ ਆਪਣੀ ਕੋਸ਼ਿਸ਼ 'ਚ ਉਸ ਨੂੰ ਮਦਦ ਮਿਲ ਸਕੇ।

23 ਸਾਲਾ ਦੁਤੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਆਯੋਜਨਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਉਸ ਨੇ ਸਮਰ ਸੀਜ਼ਨ ਓਲੰਪਿਕ 'ਚ ਮਹਿਲਾਵਾਂ ਦੀ 100 ਮੀਟਰ ਰੇਸ 'ਚ ਕੁਆਲੀਫਾਈ ਕੀਤਾ ਸੀ ਅਤੇ ਅਜਿਹਾ ਕਰਨ ਵਾਲੀ ਉਹ ਤੀਜੀ ਭਾਰਤੀ ਮਹਿਲਾ ਹੈ। ਉਹ ਵਰਲਡ ਯੂਨੀਵਰਸੀਏਡ ਗੇਮਸ ਦੇ 100 ਮੀਟਰ 'ਚ ਸੋਨ ਤਮਗਾ ਜਿੱਤਣ ਵਾਲੀ ਵੀ ਪਹਿਲੀ ਭਾਰਤੀ ਮਹਿਲਾ ਐਥਲੀਟ ਹੈ, ਉਸ ਨੇ 11.32 ਸਕਿੰਟ 'ਚ ਟ੍ਰੈਕ ਨੂੰ ਪੂਰਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਦੁਤੀ ਨੇ ਕਿਹਾ, ''ਇਹ ਮੇਰਾ ਪਹਿਲਾ ਐਕਸਕਲੂਸਿਵ ਬ੍ਰਾਂਡ ਸਹਿਯੋਗ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਇਕ ਅਜਿਹੀ ਕੰਪਨੀ ਦੇ ਨਾਲ ਹੈ, ਜਿਸ ਨੇ ਉਸੈਨ ਬੋਲਟ ਜਿਹੇ ਮਹਾਨ ਐਥਲੀਟ ਦੇ ਨਾਲ ਕੰਮ ਕੀਤਾ ਹੈ, ਜੋ ਸਭ ਤੋਂ ਤੇਜ਼ ਦੌੜਾਕ ਹਨ। ਮੈਨੂੰ ਖੁਸ਼ੀ ਹੈ ਕਿ ਕੰਪਨੀ ਨੇ ਭਾਰਤ 'ਚ ਆਪਣੇ ਬ੍ਰਾਂਡ ਦੀ ਨੁਮਾਇੰਦਗੀ ਲਈ ਮੈਨੂੰ ਚੁਣਿਆ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਅਤੇ ਪਿਊਮਾ ਨਾਲ ਜੁੜ ਕੇ ਮੈਂ ਕਾਫੀ ਰੋਮਾਂਚਿਤ ਹਾਂ।''
ਨਸ਼ਿਆਂ ਦੇ ਮੁੱਦੇ 'ਤੇ ਬੋਲੇ ਪਹਿਲਵਾਨ ਕਰਤਾਰ ਸਿੰਘ, ਸੁਣੋ ਇੰਟਰਵਿਊ
NEXT STORY