ਕੈਰੋ : ਮੁਹੰਮਦ ਸਲਾਹ ਦੇ ਪ੍ਰਸ਼ੰਸਕਾਂ ਨੂੰ ਆਪਣੇ ਸਟਾਰ ਖਿਡਾਰੀ ਮੁਹੰਮਦ ਸਲਾਹ ਤੋਂ ਕਾਫੀ ਉਮੀਦਾਂ ਲੱਗੀਆਂ ਹਨ ਜੋ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੇ ਆਖਰੀ ਟ੍ਰੇਨਿੰਗ ਸੈਸ਼ਨ 'ਚ ਮੈਦਾਨ 'ਤੇ ਉਤਰੇ ਪਰ ਉਨ੍ਹਾਂ ਅਭਿਆਸ 'ਚ ਹਿੱਸਾ ਨਹੀਂ ਲਿਆ। ਇਸ ਤੋਂ ਉਮੀਦ ਲੱਗੀ ਕਿ ਉਹ ਸੱਟ ਤੋਂ ਉਬਰ ਕੇ ਟੀਮ ਲਈ ਟੂਰਨਾਮੈਂਟ ਖੇਡ ਸਕਣਗੇ। ਮਿਸਰ ਕਰੀਬ ਤਿਨ ਦਸ਼ਕ 'ਚ ਪਹਿਲੀ ਵਾਰ ਵਿਸ਼ਵ ਕੱਪ 'ਚ ਪਹੁੰਚੀ ਹੈ। ਲੀਵਰਪੂਲ ਦਾ ਇਹ ਸਟਾਰ ਸਟ੍ਰਾਈਕਰ ਮੋਢੇ ਦੀ ਸੱਟ ਤੋਂ ਉਬਰ ਰਿਹਾ ਹੈ ਜੋ ਉਨ੍ਹਾਂ ਚੈਂਪੀਅਨਸ ਲੀਗ ਦੇ ਫਾਈਨਲ 'ਚ ਲੱਗੀ ਸੀ। ਉਹ ਸਾਥੀਆਂ ਅਤੇ ਸਮਰਥਕਾਂ ਨਾਲ ਗੱਲ ਕਰਦੇ ਹੋਏ ਫੁੱਟਬਾਲ ਪਿਚ 'ਤੇ ਉਤਰੇ ਪਰ ਉਨ੍ਹਾਂ ਰੂਸ ਰਵਾਨਾ ਹੋਣ ਤੋਂ ਪਹਿਲਾਂ ਬੀਤੀ ਰਾਤ ਟੀਮ ਦੇ ਆਖਰੀ ਅਭਿਆਸ ਸੈਸ਼ਨ 'ਚ ਹਿੱਸਾ ਨਹੀਂਂ ਲਿਆ। ਸਟੇਡਿਅਮ 'ਚ 'ਕਮ ਸਲਾਹ ਕਮ ਸਲਾਹ' ਦੇ ਨਾਰੇ ਲੱਗ ਰਹੇ ਸਨ ਅਤੇ ਹਜ਼ਾਰਾਂ ਪ੍ਰਸ਼ੰਸਕ ਆਪਣੀ ਟੀਮ ਦਾ ਉਤਸ਼ਾਹ ਵਧਾਉਣ ਲਈ ਮੌਜੂਦ ਸੀ ਜੋ 1990 ਦੇ ਬਾਅਦ ਵਿਸ਼ਵ ਕੱਪ 'ਚ ਖੇਡ ਰਹੀ ਸੀ। ਮਿਸਰ ਫੁੱਟਬਾਲ ਮਹਾਸੰਘ ਨੇ ਸਲਾਹ ਦੀ ਸੱਟ ਦੇ ਬਾਰੇ 'ਚ ਕਿਹਾ, ਕਿ ਉਹ ਤਿਨ ਹਫਤੇ ਮੈਦਾਨ ਤੋਂ ਦੂਰ ਰਹਿਣਗੇ, ਇਸਦਾ ਮਤਲਬ ਉਹ ਟੀਮ ਦਾ ਗਰੁਪ ਏ 'ਚ ਸ਼ੁਰੂਆਤੀ ਮੈਚ ਨਹੀਂ ਖੇਡ ਸਕਣਗੇ ਪਰ 19 ਜੂਨ ਨੂੰ ਰੂਸ ਅਤੇ 25 ਜੂਨ ਨੂੰ ਸਾਊਦੀ ਅਰਬ ਖਿਲਾਫ ਮੁਕਾਬਲੇ ਲਈ ਹਾਜ਼ਰ ਹੋ ਸਕਦੇ ਹਨ।
ਵਿਕ੍ਰਮਾਦਿਤਿਆ ਨੇ ਯੂਕ੍ਰੇਨ ਦੇ ਗ੍ਰੈਂਡਮਾਸਟਰ ਤੁਖਾਏਵ ਨੂੰ ਹਰਾਇਆ
NEXT STORY