ਲੰਡਨ— ਦੁਨੀਆ ਦੀ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਇਲੀਨ ਐਸ਼ ਨੇ ਮੰਗਲਵਾਰ ਨੂੰ ਆਪਣਾ 107ਵਾਂ ਜਨਮ ਦਿਨ ਮਨਾਇਆ। 1937 'ਚ ਇੰਗਲੈਂਡ ਮਹਿਲਾ ਟੀਮ ਲਈ ਡੈਬਿਊ ਕਰਨ ਵਾਲੀ ਇਲੀਨ ਦਾ ਜਨਮ 1911 'ਚ ਹੋਇਆ ਸੀ। ਉਨ੍ਹਾਂ ਨੇ 12 ਸਾਲਾਂ ਦੇ ਲੰਬੇ ਕਰੀਅਰ 'ਚ 7 ਟੈਸਟ ਖੇਡੇ। ਇਸ ਦੌਰਾਨ ਉਨ੍ਹਾਂ ਨੇ 23.00 ਦੀ ਔਸਤ ਨਾਲ 10 ਵਿਕਟਾਂ ਲਈਆਂ।
ਇਲੀਨ ਨੇ ਕ੍ਰਿਕਟ ਤੋਂ ਬਾਅਦ ਯੋਗ ਨੂੰ ਅਪਣਾ ਲਿਆ ਅਤੇ ਇਹ ਉਨ੍ਹਾਂ ਦੀ ਫਿੱਟਨੈਸ ਦਾ ਮੁੱਖ ਕਾਰਨ ਹੈ। ਉਹ 30 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਯੋਗ ਕਰ ਰਹੀ ਹੈ। ਯੋਗ ਕਰਦੇ ਹੋਏ ਉਨ੍ਹਾਂ ਦੇ ਇਕ ਵੀਡੀਓ ਨੂੰ ਆਈ.ਸੀ.ਸੀ. ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ 'ਚ ਇਲੀਨਦੇ ਨਾਲ ਇੰਗਲੈਂਡ ਮਹਿਲਾ ਟੀਮ ਦੀ ਕਪਤਾਨ ਹੇਥਰ ਨਾਈਟ ਵੀ ਦਿਸ ਰਹੀ ਹੈ।
ਪਾਈਲਟ ਦਾ ਇੰਤਜ਼ਰ ਕਰ ਰਹੇ ਧੋਨੀ-ਵਿਰਾਟ ਨੇ ਮੁੰਬਈ ਏਅਰਪੋਰਟ 'ਤੇ ਖੇਡਿਆ 'ਅਨੋਖੀ ਗੇਮ'
NEXT STORY