ਨਵੀਂ ਦਿੱਲੀ— ਵੈਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚ ਟੀਮ ਇੰਡੀਆ 2-1 ਨਾਲ ਅੱਗੇ ਚੱਲ ਰਹੀ ਹੈ। ਮੁੰਬਈ 'ਚ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਇਕਤਰਫਾ ਮੁਕਾਬਲੇ 'ਚ 224 ਦੌੜਾਂ ਨਾਲ ਹਰਾ ਦਿੱਤਾ। ਜਦੋਂ ਸੀਰੀਜ਼ ਦਾ ਆਖਿਰ ਮੈਚ ਤਿਰੂਵਨੰਤਪੁਰਮ 'ਚ ਖੇਡਿਆ ਜਾਵੇਗਾ ਜਿੱਥੇ ਸੀਰੀਜ਼ ਦੇ ਜੇਤੂ ਦਾ ਫੈਸਲਾ ਹੋਵੇਗਾ। ਤਿਰੂਵਨੰਤਪੁਰਮ ਜਾਣ ਲਈ ਮੰਗਲਵਾਰ ਨੂੰ ਟੀਮ ਇੰਡੀਆ ਨੇ ਮੁੰਬਈ ਏਅਰਪੋਰਟ ਤੋਂ ਉਡਾਨ ਭਰੀ ਜਿੱਥੇ ਟੀਮ ਇੰਡੀਆ ਦੇ ਖਿਡਾਰੀ ਅਲੱਗ ਹੀ ਤਰ੍ਹਾਂ ਨਾਲ ਟਾਈਮਪਾਸ ਕਰਦੇ ਦਿਖੇ।
ਫਲਾਈਟ ਦਾ ਇੰਤਜ਼ਾਰ ਕਰਨ ਦੌਰਾਨ ਟੀਮ ਇੰਡੀਆ ਦੇ ਖਿਡਾਰੀ ਏਅਰਪੋਰਟ ਪਲੈਅਰ ਅਣਨੋਨ ਬੈਟਲ ਗਰਾਊਂਡ (ਪੱਬ.ਜੀ) ਗੇਮ ਖੇਡਦੇ ਦਿਖੇ। ਬੀ.ਸੀ.ਸੀ.ਆਈ.ਨੇ ਖਿਡਾਰੀਆਂ ਦੀ ਤਸਵੀਰ ਆਪਣੇ ਟਵੀਟਰ ਹੈਂਡਲ 'ਤੇ ਪੋਸਟ ਕੀਤੀ ਅਤੇ ਫੈਨਜ਼ ਤੋਂ ਪੁੱਛਿਆ ਕਿ ਆਖਿਰ ਟੀਮ ਇੰਡੀਆ ਦੇ ਖਿਡਾਰੀ ਕਿਹੜੀ ਗੇਮ ਖੇਡ ਰਹੇ ਹਨ। ਜਿਸ ਤੋਂ ਬਾਅਦ ਟੀਮ ਇੰਡੀਆ ਦੇ ਫੈਨਜ਼ ਨੇ ਬੜੀ ਆਸਾਨੀ ਨਾਲ ਇਸ ਸਵਾਲ ਦਾ ਜਵਾਬ ਦੇ ਦਿੱਤਾ । ਫੈਨਜ਼ ਅਨੁਸਾਰ ਟੀਮ ਇੰਡੀਆ ਪੱਬ .ਜੀ. ਗੇਮ ਖੇਡ ਰਹੀ ਸੀ। ਪੈਰਾਸ਼ੂਟ ਦੇ ਜ਼ਰੀਏ 100 ਖਿਡਾਰੀਆਂ ਨੂੰ ਇਕ ਆਇਰਲੈਂਡ 'ਤੇ ਉਤਾਰ ਦਿੱਤਾ ਜਾਂਦਾ ਹੈ। ਜਿੱਥੇ ਖਿਡਾਰੀਆਂ ਨੂੰ ਬੰਦੂਕਾਂ ਲੱਭਣੀਆਂ ਪੈਂਦੀਆਂ ਹਨ ਅਤੇ ਦੁਸ਼ਮਣਾਂ ਨੂੰ ਮਾਰਨਾ ਹੁੰਦਾ ਹੈ । ਜੋ ਆਖਿਰ 'ਚ ਜੋ ਬਚਦਾ ਹੈ ਉਹ ਜੇਤੂ ਹੁੰਦਾ ਹੈ । ਇਸ ਗੇਮ ਨੂੰ 4 ਲੋਕ ਗਰੁੱਪ ਬਣਾ ਕੇ ਵੀ ਖੇਡ ਸਕਦੇ ਹਨ ,ਜੋ ਆਖਿਰ ਤੱਕ ਪਹੁੰਚ ਜਾਂਦੇ ਹਨ ਤਾਂ ਸਾਰੇ ਜੇਤੂ ਕਹਾਉਂਦੇ ਹਨ।
ਤੁਹਾਨੂੰ ਦੱਸ ਦਈਏ ਟੀਮ ਇੰਡੀਆ ਅਤੇ ਵੈਸਟਇੰਡੀਜ਼ ਦੀ ਟੀਮ ਦੋਵੇਂ ਤਿਰੂਵਨੰਤਪੁਰਮ ਪਹੁੰਚ ਗਈਆਂ ਹਨ। ਵੀਰਵਾਰ ਨੂੰ ਦੁਪਹਿਰ 1.30 ਵਜੇ ਇੱਥੇ ਸੀਰੀਜ਼ ਦਾ ਆਖਿਰ ਵਨ-ਡੇ ਮੈਚ ਹੋਵੇਗਾ। ਇਹ ਮੁਕਾਬਲਾ ਰੋਮਾਂਚਕ ਹੋਣ ਦੀ ਉਮੀਦ ਹੈ ਕਿਉਂਕਿ ਇੰਡੀਜ਼ ਟੀਮ ਨੇ ਇਸ ਸੀਰੀਜ਼ 'ਚ ਟੀਮ ਇੰਡੀਆ ਨੂੰ ਕੜੀ ਚੁਣੌਤੀ ਦਿੱਤੀ ਹੈ। ਚਾਹੇ ਹੀ ਇੰਡੀਜ਼ ਟੀਮ ਮੁੰਬਈ 'ਚ 4 ਖਾਨੇ ਚਿਤ ਹੋ ਗਈ ਪਰ ਇਸ ਟੀਮ 'ਚ ਪਲਟਵਾਰ ਕਰਨ ਦਾ ਪੂਰਾ ਮੌਕਾ ਹੈ।
ਵਿਸ਼ਵ ਕੱਪ ਲਈ ਲਾਹਿੜੀ ਨੇ ਸ਼ੁਭੰਕਰ ਦੇ ਹਟਣ ਦੇ ਬਾਅਦ ਭੁੱਲਰ ਨੂੰ ਸਾਥੀ ਚੁਣਿਆ
NEXT STORY