ਟੋਕੀਓ - ਕਜ਼ਾਕਿਸਤਾਨ ਦੀ ਏਲੇਨਾ ਰਾਯਬਾਕਿਨਾ ਨੇ ਪਿੱਛ ਦੀ ਸਮੱਸਿਆ ਕਾਰਨ ਸੈਮੀਫਾਈਨਲ ਤੋਂ ਪਹਿਲਾਂ ਸ਼ਨੀਵਾਰ ਨੂੰ ਪੈਨ ਪੈਸੀਫਿਕ ਓਪਨ ਤੋਂ ਹਟਣ ਦਾ ਫੈਸਲਾ ਕੀਤਾ। ਉਸ ਨੇ ਕੁਆਰਟਰ ਫਾਈਨਲ ’ਚ ਜਿੱਤ ਦੇ ਇਕ ਦਿਨ ਬਾਅਦ ਪਿੱਛ ਦੀ ਸਮੱਸਿਆ ਦਾ ਹਵਾਲਾ ਦਿੱਤਾ।ਕੁਆਰਟਰ ਫਾਈਨਲ ’ਚ ਉਸ ਦੀ ਜਿੱਤ ਨਾਲ ਡਬਲਯੂ. ਟੀ. ਏ. ਫਾਈਨਲਸ ਲਈ ਆਖਰੀ ਬਚੀ ਜਗ੍ਹਾ ਪੱਕੀ ਹੋ ਗਈ ਸੀ। 2022 ਵਿੰਬਲਡਨ ਚੈਂਪੀਅਨ ਨੇ ਟੋਕੀਓ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਲਿੰਡਾ ਨੋਸਕੋਵਾ ਦਾ ਸਾਹਮਣਾ ਕਰਨਾ ਸੀ। ਰਾਯਬਾਕਿਨਾ ਨੇ ਇਕ ਬਿਆਨ ’ਚ ਕਿਹਾ, ‘‘ਮੈਨੂੰ ਬਹੁਤ ਦੁੱਖ ਹੈ ਕਿ ਮੈਂ ਅੱਜ ਨਹੀਂ ਖੇਡ ਸਕਦੀ। ਮੈਨੂੰ ਪਿੱਛ ’ਚ ਦਰਦ ਹੋ ਰਹੀ ਹੈ।ਰਾਯਬਾਕਿਨਾ ਨੇ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ’ਚ ਵਿਕਟੋਰੀਆ ਮਬੋਕੋ ਨੂੰ 6-3, 7-6 (4) ਨਾਲ ਹਰਾ ਕੇ ਡਬਲਯੂ. ਟੀ. ਏ. ਫਾਈਨਲਸ ਲਈ 8ਵਾਂ ਅਤੇ ਆਖਰੀ ਸਥਾਨ ਹਾਸਲ ਕਰ ਲਿਆ।
ਅਚਾਨਕ ਹਸਪਤਾਲ ਪੁੱਜਾ Team India ਦਾ ਧਾਕੜ ਖਿਡਾਰੀ! ਸਿਡਨੀ ਜਿੱਤ ਵਿਚਾਲੇ ਵੱਧ ਗਈ ਟੈਨਸ਼ਨ
NEXT STORY