ਬਿਜ਼ਨੈੱਸ ਡੈਸਕ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਦੀ ਮੌਜ ਲੱਗ ਗਈ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਹੀ BSE ਸੈਂਸੈਕਸ ਅਤੇ ਨਿਫਟੀ 50 ਦੋਵੇਂ ਵੱਡੀ ਉਛਾਲ ਨਾਲ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਬਾਜ਼ਾਰ ਦੇ ਅੰਕੜੇ
ਸੋਮਵਾਰ ਸਵੇਰੇ ਕਰੀਬ 9:40 ਵਜੇ ਸੈਂਸੈਕਸ (Sensex) 918.15 ਅੰਕ ਜਾਂ 1.19 ਫੀਸਦੀ ਵਧ ਕੇ 77,831.65 ਦੇ ਪੱਧਰ 'ਤੇ ਪਹੁੰਚ ਗਿਆ। ਦੂਜੇ ਪਾਸੇ, ਨਿਫਟੀ (Nifty) ਵੀ 267.60 ਅੰਕ ਜਾਂ 1.12 ਫੀਸਦੀ ਦੀ ਤੇਜ਼ੀ ਨਾਲ 24,265.15 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ : ਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ
ਨਿਵੇਸ਼ਕਾਂ ਦੀ ਸੰਪਤੀ ਵਿੱਚ ਵੱਡਾ ਉਛਾਲ
ਬਾਜ਼ਾਰ ਵਿੱਚ ਆਈ ਇਸ ਰੌਣਕ ਕਾਰਨ BSE ਵਿੱਚ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਲਗਭਗ 4.64 ਲੱਖ ਕਰੋੜ ਰੁਪਏ ਵਧ ਗਿਆ ਹੈ। ਦੱਸ ਦੇਈਏ ਕਿ 30 ਅਪ੍ਰੈਲ 2026 ਨੂੰ ਮਾਰਕੀਟ ਕੈਪ 4,63,01,247.225 ਕਰੋੜ ਰੁਪਏ ਸੀ, ਜੋ 4 ਮਈ 2026 ਨੂੰ ਵਧ ਕੇ 4,67,65,388.52 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ
ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇ 4 ਮੁੱਖ ਕਾਰਨ:
ਚੋਣ ਰੁਝਾਨਾਂ ਦਾ ਅਸਰ: ਅਸਾਮ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿੱਚ ਭਾਜਪਾ (BJP) ਨੂੰ ਮਿਲ ਰਹੀ ਬੜ੍ਹਤ ਦੇ ਸ਼ੁਰੂਆਤੀ ਸੰਕੇਤਾਂ ਨੇ ਬਾਜ਼ਾਰ ਵਿੱਚ ਭਰੋਸਾ ਜਗਾਇਆ ਹੈ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ: ਗਲੋਬਲ ਮਾਰਕੀਟ ਵਿੱਚ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ, ਜਿਸ ਨਾਲ ਭਾਰਤ ਵਰਗੇ ਵੱਡੇ ਤੇਲ ਆਯਾਤਕ ਦੇਸ਼ ਨੂੰ ਵੱਡੀ ਰਾਹਤ ਮਿਲੀ ਹੈ।
ਅੰਤਰਰਾਸ਼ਟਰੀ ਸੰਕੇਤਾਂ ਵਿੱਚ ਸੁਧਾਰ: ਡੋਨਾਲਡ ਟ੍ਰੰਪ ਦੇ ਬਿਆਨ ਤੋਂ ਬਾਅਦ 'ਸਟ੍ਰੇਟ ਆਫ ਹਾਰਮੁਜ਼' (Strait of Hormuz) ਵਿੱਚ ਫਸੇ ਜਹਾਜ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਘੱਟ ਕੀਤਾ ਹੈ।
ਰਿਕਾਰਡ GST ਕਲੈਕਸ਼ਨ: ਅਪ੍ਰੈਲ ਮਹੀਨੇ ਦੌਰਾਨ ਜੀ.ਐੱਸ.ਟੀ. ਸੰਗ੍ਰਹਿ 2.43 ਲੱਖ ਕਰੋੜ ਰੁਪਏ ਦੇ ਇਤਿਹਾਸਕ ਪੱਧਰ 'ਤੇ ਪਹੁੰਚ ਗਿਆ ਹੈ, ਜੋ ਭਾਰਤੀ ਆਰਥਿਕਤਾ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੱਛਮੀ ਏਸ਼ੀਆ ਸੰਕਟ ਕਾਰਨ ਮਹਿੰਗਾ ਹੋਇਆ ਕੱਚਾ ਮਾਲ, ਉਦਯੋਗਾਂ ਨੇ ਮੰਗੀ ਡਿਊਟੀ ਤੋਂ ਰਾਹਤ
NEXT STORY