ਸਪੋਰਟਸ ਡੈਸਕ- ਬ੍ਰਿਟੇਨ ਦੀ ਟੈਨਿਸ ਖਿਡਾਰੀ ਐਮਾ ਰਾਡੂਕਾਨੂ ਨੇ ਸ਼ਨੀਵਾਰ ਨੂੰ ਮੈਲਬੋਰਨ 'ਚ ਹੋਣ ਵਾਲੇ ਆਸਟਰੇਲੀਅਨ ਓਪਨ ਅਭਿਆਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। 2021 ਯੂ. ਐੱਸ. ਓਪਨ ਦੀ ਚੈਂਪੀਅਨ ਡਬਲਯੂ.ਟੀ.ਏ. 250 ਟੂਰਨਾਮੈਂਟ ਮੈਲੋਬਰਨ ਸਮਰ ਸੈੱਟ 'ਚ ਮੁਕਾਬਲੇ ਲਈ ਤਿਆਰ ਸੀ, ਜੋ 4 ਤੋਂ 9 ਜਨਵਰੀ ਦਰਮਿਆਨ ਹੋਣਾ ਹੈ।
ਇਹ ਵੀ ਪੜ੍ਹੋ : ਭਾਰਤ ਮਜ਼ਬੂਤ ਟੀਮ, ਦੱਖਣੀ ਅਫ਼ਰੀਕਾ ਕੋਲ ਢੁਕਵਾਂ ਤਜਰਬਾ ਨਹੀਂ : ਹਾਸ਼ਿਮ ਅਮਲਾ
ਰਾਡੂਕਾਨੂ ਨੇ ਆਯੋਜਕਾਂ ਨੂੰ ਦੱਸਿਆ ਕਿ ਮੇਰੇ ਕੋਲ ਇਸ ਹਫ਼ਤੇ ਪਹਿਲੀ ਮੈਲਬੋਰਨ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਲਈ ਤਿਆਰ ਹੋਣ ਲਈ ਘੱਟ ਸਮਾਂ ਹੈ, ਮੈਂ ਅਜੇ ਇਕਾਂਤਵਾਸ ਤੋਂ ਪਰਤੀ ਹਾਂ। ਜ਼ਿਕਰਯੋਗ ਹੈ ਕਿ 19 ਸਾਲਾ ਰਾਡੂਕਾਨੂ ਨੂੰ ਕ੍ਰਿਸਮਸ ਤੋਂ ਪਹਿਲਾਂ ਅਬੂਧਾਬੀ 'ਚ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਇਕਾਂਤਵਾਸ 'ਚ ਜਾਣਾ ਪਿਆ ਸੀ, ਜਿਸ ਤੋਂ ਉਹ ਹਾਲ ਹੀ 'ਚ ਬਾਹਰ ਆਈ ਹੈ। ਰਾਡੂਕਾਨੂ ਹਾਲਾਂਕਿ 17 ਤੋਂ 30 ਜਨਵਰੀ ਤਕ ਮੈਲਬੋਰਨ ਪਾਰਕ 'ਚ ਆਯੋਜਿਤ ਹੋਣ ਵਾਲੇ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ ਤੋਂ ਪਹਿਲਾਂ ਆਸਟਰੇਲੀਅਨ ਓਪਨ ਦੇ ਲਈ ਫਿਲਹਾਲ ਆਸਟਰੇਲੀਆ 'ਚ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਿੰਕ ਟੈਸਟ ਤੋਂ ਕੁਝ ਦਿਨ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਗਏ ਮੈਕਗ੍ਰਾ
NEXT STORY