ਸਪੋਰਟਸ ਡੈਸਕ- ਕ੍ਰਿਕਟ ਵਰਲਡ ਕੱਪ ਦਾ 44 ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ 'ਚ ਇੰਗਲੈਂਡ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 338 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਲਈ ਬੇਨ ਸਟੋਕਸ ਨੇ 84 ਦੌੜਾਂ, ਜੌਨੀ ਬੇਅਰਸਟੋ ਨੇ 59 ਦੌੜਾਂ, ਜੋ ਰੂਟ ਨੇ 60 ਦੌੜਾਂ, ਡੇਵਿਡ ਮਲਾਨ ਨੇ 31 ਦੌੜਾਂ, ਹੈਰੀ ਬਰੁਕ ਨੇ 30 ਦੌੜਾਂ ਤੇ ਜੋਸ ਬਟਲਰ ਨੇ 27 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 2, ਹੈਰਿਸ ਰਊਫ ਨੇ 3, ਇਫਤਿਖਾਰ ਅਹਿਮਦ ਨੇ 1, ਮੁਹੰਮਦ ਵਸੀਮ ਨੇ 2 ਵਿਕਟ ਲਈਆਂ।
ਇਹ ਵੀ ਪੜ੍ਹੋ : ICC ਨੇ ਵਿਸ਼ਵ ਕੱਪ ਦੌਰਾਨ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਕੀਤਾ ਮੁਅੱਤਲ, ਕਾਰਨ ਵੀ ਦੱਸਿਆ
ਇੰਗਲੈਂਡ ਦੀ ਟੀਮ ਮੌਜੂਦਾ ਵਰਲਡ ਕੱਪ ਦੇ ਨਾਕਆਊਟ ਦੀ ਰੇਸੇ ਤੋਂ ਲਗਭਗ ਬਾਹਰ ਹੋ ਗਈ ਹੈ। ਜਦਕਿ ਪਾਕਿਸਤਾਨ ਦੀ ਟੀਮ ਦੀ ਉਮੀਦਾਂ ਅਜੇ ਬਰਕਰਾਰ ਹਨ। ਇਸ ਦੇ ਲਈ ਬਾਬਰ ਆਜ਼ਮ ਦੀ ਟੀਮ ਨੂੰ ਇੰਗਲੈਂਡ ਖਿਲਾਫ ਮੈਚ ਵੱਡੇ ਫਰਕ ਤੇ ਵੱਡੇ ਰਨ ਰੇਟ ਨਾਲ ਜਿੱਤਣਾ ਹੋਵੇਗਾ ਤਾਂ ਉਹ ਨਾਕ ਆਊਟ 'ਚ ਜਗ੍ਹਾ ਬਣਆ ਸਕੇਗੀ। ਪਾਕਿਸਤਾਨ ਦੀ ਟੀਮ ਪੁਆਇੰਟ ਟੇਬਲ 'ਚ 8 ਅੰਕ ਦੇ ਨਾਲ 7ਵੇਂ ਨੰਬਰ 'ਤੇ ਹੈ।
ਇਹ ਵੀ ਪੜ੍ਹੋ : ਸਟੇਡੀਅਮ 'ਚ 10 ਲੱਖ ਤੋਂ ਜ਼ਿਆਦਾ ਦਰਸ਼ਕ ਲੈ ਚੁੱਕੇ ਹਨ ਵਿਸ਼ਵ ਕੱਪ ਦਾ ਮਜ਼ਾ
ਪਲੇਇੰਗ 11
ਇੰਗਲੈਂਡ : ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਹੈਰੀ ਬਰੂਕ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਮੋਇਨ ਅਲੀ, ਕ੍ਰਿਸ ਵੋਕਸ, ਡੇਵਿਡ ਵਿਲੀ, ਗੁਸ ਐਟਕਿੰਸਨ, ਆਦਿਲ ਰਾਸ਼ਿਦ
ਪਾਕਿਸਤਾਨ : ਅਬਦੁੱਲਾ ਸ਼ਫੀਕ, ਫਖਰ ਜ਼ਮਾਨ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ, ਸੌਦ ਸ਼ਕੀਲ, ਇਫਤਿਖਾਰ ਅਹਿਮਦ, ਆਗਾ ਸਲਮਾਨ, ਸ਼ਾਦਾਬ ਖਾਨ, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ ਜੂਨੀਅਰ, ਹੈਰਿਸ ਰਾਊਫ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹੁਣ ਅਗਲਾ ਉਦੇਸ਼ ਖਿਡਾਰੀਆਂ ਦਾ ਵੱਡਾ ਪੂਲ ਤਿਆਰ ਕਰਨਾ : ਅਫਗਾਨਿਸਤਾਨੀ ਕੋਚ
NEXT STORY