ਗਾਲੇ— ਆਫ ਸਪਿਨਰ ਮੋਇਨ ਅਲੀ (71 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼ੁੱਕਰਵਾਰ 211 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ।
ਇੰਗਲੈਂਡ ਨੇ ਸ਼੍ਰੀਲੰਕਾ ਸਾਹਮਣੇ 462 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ ਤੇ ਇਸ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ ਕੱਲ ਦੇ ਸਕੋਰ ਬਿਨਾਂ ਕੋਈ ਵਿਕਟ ਗੁਆਏ 15 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪੂਰੀ ਟੀਮ 85.1 ਓਵਰਾਂ 'ਚ 250 ਦੌੜਾਂ 'ਤੇ ਹੀ ਢੇਰ ਹੋ ਗਈ। ਇੰਗਲੈਂਡ ਨੇ ਇਸ ਤਰ੍ਹਾਂ ਗਾਲੇ 'ਚ ਆਪਣੀ ਪਹਿਲੀ ਟੈਸਟ ਜਿੱਤ ਹਾਸਲ ਕੀਤੀ। ਇੰਗਲੈਂਡ ਵਿਦੇਸ਼ੀ ਧਰਤੀ 'ਤੇ ਪਿਛਲੇ 13 ਟੈਸਟਾਂ 'ਚ ਕੋਈ ਜਿੱਤ ਹਾਸਲ ਨਹੀਂ ਕਰ ਸਕਿਆ ਸੀ ਪਰ ਗਾਲੇ 'ਚ ਉਸ ਨੇ ਇਸ ਅੜਿੱਕੇ ਨੂੰ ਤੋੜ ਦਿੱਤਾ।
ਡੈਬਿਊ ਟੈਸਟ 'ਚ ਸੈਂਕੜਾ ਬਣਾਉਣ ਵਾਲੇ ਇੰਗਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਬੇਨ ਫੋਕਸ ਨੂੰ 'ਮੈਨ ਆਫ ਦਿ ਮੈਚ' ਦਿੱਤਾ ਗਿਆ। ਫੋਕਸ ਨੇ ਪਹਿਲੀ ਪਾਰੀ 'ਚ 107 ਦੌੜਾਂ ਬਣਾਈਆਂ ਸਨ ਤੇ ਇੰਗਲੈਂਡ ਨੂੰ ਪਹਿਲੀ ਪਾਰੀ 'ਚ ਬੜ੍ਹਤ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ 34 ਦੌੜਾਂ ਨਾਲ ਹਰਾਇਆ
NEXT STORY