ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਮੈਨਚੈਸਟਰ ਵਿਖੇ ਖੇਡਿਆ ਜਾ ਰਿਹਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਾਈ ਸੁਦਰਸ਼ਨ ਦੀਆਂ 61 ਦੌੜਾਂ, ਯਸ਼ਸਵੀ ਜਾਇਸਵਾਲ ਦੀਆਂ 58 ਦੌੜਾਂ, ਪੰਤ ਦੀਆਂ 54 ਦੌੜਾਂ, ਕੇਐੱਲ ਰਾਹੁਲ ਦੀਆਂ 46 ਦੌੜਾਂ ਤੇ ਸ਼ਾਰਦੁਲ ਠਾਕੁਰ ਦੀਆਂ 41 ਦੌੜਾਂ ਦੀ ਬਦੌਲਤ 358 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਲਈ ਜੋ ਰੂਟ ਨੇ 150 ਦੌੜਾਂ, ਬੇਨ ਸਟੋਕਸ ਨੇ 141 ਦੌੜਾਂ, ਬੇਨ ਡਕੇਟ ਨੇ 94 ਦੌੜਾਂ, ਜੈਕ ਕ੍ਰਾਊਲੀ ਦੀਆਂ 84 ਦੌੜਾਂ, ਓਲੀ ਪੋਪ ਦੀਆਂ 71 ਦੌੜਾਂ ਦੀ ਬਦੌਲਤ ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ। ਭਾਰਤ ਵਲੋਂ ਰਵਿੰਦਰ ਜਡੇਜਾ ਨੇ ਚਾਰ ਵਿਕਟਾਂ ਲਈਆਂ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।
ਇੰਗਲੈਂਡ (ਪਲੇਇੰਗ ਇਲੈਵਨ): ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਲਿਆਮ ਡਾਸਨ, ਕ੍ਰਿਸ ਵੋਕਸ, ਬ੍ਰਾਈਡਨ ਕਾਰਸ, ਜੋਫਰਾ ਆਰਚਰ
ਤਨਵੀ ਸ਼ਰਮਾ ਅਤੇ ਵੇਨਾਲਾ ਕਲਾਗੋਟਲਾ ਨੇ ਜਿੱਤਿਆ ਕਾਂਸੀ ਦਾ ਤਮਗਾ
NEXT STORY