ਵਿਸ਼ਾਖਾਪੱਟਨਮ, (ਭਾਸ਼ਾ)- ਇੰਗਲੈਂਡ ਦੀ ਟੀਮ ਪਹਿਲਾਂ ਹੀ ਮਹਿਲਾ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਚੁਕੀ ਹੈ ਪਰ ਉਸ ਦੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਚ ਲਗਾਤਾਰਤਾ ਦੀ ਕਮੀ ਰਹੀ ਹੈ। ਇਸ ਲਈ ਉਹ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ ਇਥੇ ਹੋਣ ਵਾਲੇ ਆਪਣੇ ਆਖਰੀ ਲੀਗ ਮੈਚ ’ਚ ਇਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।
ਇੰਗਲੈਂਡ ਨੇ ਟੂਰਨਾਮੈਂਟ ’ਚ ਕੁੱਲ ਮਿਲਾ ਕੇ ਚੰਗਾ ਪ੍ਰਦਰਸ਼ਨ ਕੀਤਾ ਪਰ ਕੁਝ ਮੌਕਿਆਂ ’ਤੇ ਉਸ ਦੀ ਬੱਲੇਬਾਜ਼ੀ ਢੇਰ ਹੋ ਗਈ ਸੀ, ਜੋ ਸੈਮੀਫਾਈਨਲ ਤੋਂ ਪਹਿਲਾਂ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਗੁਹਾਟੀ ’ਚ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ’ਚ ਦੱਖਣ ਅਫ਼ਰੀਕਾ ਖ਼ਿਲਾਫ 4 ਵਾਰ ਦੀ ਜੇਤੂ ਟੀਮ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ, ਜਿਸ ਨਾਲ ਇਹ ਪੱਕਾ ਹੋ ਗਿਆ ਕਿ ਤਜੁਰਬੇਕਾਰ ਨੈੱਟ ਸਕਿਵਰ-ਬ੍ਰੰਟ ਦੀ ਅਗਵਾਈ ਵਾਲੀ ਟੀਮ ਪਿਛਲੇ ਜੇਤੂ ਆਸਟ੍ਰੇਲੀਆ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਪਰ ਬੰਗਲਾਦੇਸ਼ ਅਤੇ ਪਾਕਿਸਤਾਨ ਖ਼ਿਲਾਫ ਮੈਚਾਂ ’ਚ ਸੰਘਰਸ਼ ਨੇ ਟੀਮ ਦੀਆਂ ਕਮਜ਼ੋਰੀਆਂ ਬੇਨਕਾਬ ਕਰ ਦਿੱਤੀਆਂ।
ਬੰਗਲਾਦੇਸ਼ ਖ਼ਿਲਾਫ ਇੰਗਲੈਂਡ ਦੀ ਟੀਮ 4 ਵਿਕਟਾਂ ਨਾਲ ਜਿੱਤਣ ’ਚ ਸਫ਼ਲ ਰਹੀ ਸੀ ਪਰ ਇਨਸਵਿੰਗਰ ਦੇ ਸਾਹਮਣੇ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਕਮਜ਼ੋਰੀ ਪਾਕਿਸਤਾਨ ਦੀ ਤੇਜ਼ ਗੇਂਦਬਾਜ਼ ਫਾਤਿਮਾ ਸਨਾ ਨੇ ਬੇਨਕਾਬ ਕਰ ਦਿੱਤੀ। ਇੰਗਲੈਂਡ ਦੀ ਟੀਮ ਇਸ ਮੈਚ ’ਚ ਸਿਰਫ਼ 9 ਵਿਕਟਾਂ ’ਤੇ 133 ਦੌੜਾਂ ਹੀ ਬਣਾ ਸਕੀ ਸੀ ਅਤੇ ਜੇਕਰ ਬਰਸਾਤ ਨਾ ਆਉਂਦੀ ਤਾਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ।
ਉਸ ਦੀ ਓਪਨਰ ਐਮੀ ਜੋਨਸ ਅਤੇ ਮਿਡਲ ਆਰਡਰ ਬੱਲੇਬਾਜ਼ ਸੋਫੀਆ ਡੰਕਲੀ ਵਧੀਆ ਪ੍ਰਭਾਵ ਨਹੀਂ ਛੱਡ ਪਾਈਆਂ, ਜਦਕਿ ਕਪਤਾਨ ਸਕਿਵਰ-ਬ੍ਰੰਟ ਅਤੇ ਟੈਮੀ ਬਿਊਮਾਂਟ ਵੀ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਅਾਂ। ਹਾਲਾਂਕਿ ਹੀਥਰ ਨਾਈਟ ਨੇ ਭਾਰਤ ਅਤੇ ਆਸਟ੍ਰੇਲੀਆ ਖ਼ਿਲਾਫ ਸ਼ਾਨਦਾਰ ਪਾਰੀਆਂ ਨਾਲ ਲਗਾਤਾਰਤਾ ਦਿਖਾਈ ਹੈ।
ਨਿਊਜ਼ੀਲੈਂਡ ਦੀ ਟੀਮ ਵੀਰਵਾਰ ਨੂੰ ਭਾਰਤ ਹੱਥੋਂ 53 ਦੌੜਾਂ ਨਾਲ ਹਾਰਨ ਕਾਰਨ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਹੁਣ ਉਹ ਬਿਨਾਂ ਕਿਸੇ ਦਬਾਅ ਦੇ ਖੇਡਣ ਲਈ ਉਤਰਦੀ ਹੈ ਅਤੇ ਜਿੱਤ ਨਾਲ ਆਪਣੇ ਅਭਿਆਨ ਦਾ ਸਮਾਪਨ ਕਰਨਾ ਚਾਹੇਗੀ। ਨਿਊਜ਼ੀਲੈਂਡ ਦੀ ਟੀਮ ਅਸਲ ’ਚ ਇਕ ਇਕਾਈ ਦੇ ਰੂਪ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।
ਬੰਗਲਾਦੇਸ਼ ਖ਼ਿਲਾਫ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ ਭਾਰਤ
NEXT STORY